ਗਿਲਗਿਤ-ਬਾਲਤਿਸਤਾਨ (ਏ. ਐੱਨ. ਆਈ.)-ਘਰੇਲੂ ਮੋਰਚੇ ’ਤੇ ਘਿਰੇ ਪਾਕਿਸਤਾਨ ਨੂੰ ਹੁਣ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਵੀ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ. ਓ. ਕੇ. ਦੇ ਗਿਲਗਿਤ-ਬਾਲਤਿਸਤਾਨ ’ਚ ਲੋਕਾਂ ਦੀਆਂ ਬੁਨੀਆਦੀ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਗੁੱਸੇ ’ਚ ਆਏ ਲੋਕ ਸੜਕਾਂ ’ਤੇ ਉਤਰ ਕੇ ਬਿਜਲੀ, ਈਂਧਨ, ਭੋਜਨ ਵਰਗੀਆਂ ਸਮੱਸਿਆਵਾਂ ਦਾ ਹੱਲ ਮੰਗ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਸੰਮਨ ਕੀਤੇ ਜਾਰੀ
ਇਹ ਲੋਕ ਪਾਕਿਸਤਾਨ ਦੀ ਸਰਕਾਰ ’ਤੇ ਅੱਤਿਆਚਾਰ ਤੇ ਮਤਰੇਏ ਵਿਵਹਾਰ ਦਾ ਦੋਸ਼ ਵੀ ਲਗਾ ਰਹੇ ਹਨ। ਅੱਤਿਆਚਾਰ ਨਾ ਰੁਕਣ ’ਤੇ ਅੰਦੋਲਨ ਨੂੰ ਹੋਰ ਹਿੰਸਕ ਕਰਨ ਦੀ ਚਿਤਾਵਨੀ ਦੇ ਰਹੇ ਹਨ। ਵਿਖਾਵਾਕਾਰੀ ਆਪਣੇ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਤੋਂ ਵੀ ਨਾਰਾਜ਼ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਪ੍ਰਤੀਨਿਧੀ ਆਮ ਲੋਕਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦਾ ਸ਼ੋਸ਼ਣ ਕਰਨ ’ਚ ਪਾਕਿਸਤਾਨੀ ਅਧਿਕਾਰੀਆਂ ਦੀ ਮਦਦ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਲਿਖਿਆ ਪੱਤਰ, ਕੀਤੀ ਖ਼ਾਸ ਅਪੀਲ
ਇਟਲੀ ’ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ
NEXT STORY