ਪੇਸ਼ਾਵਰ- ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਧਰਮ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਬਾਜਵਾ ਦੇ ਖਿਲਾਫ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਬਾਜਵਾ ਅਹਮਦਿਆ ਮੁਸਲਮਾਨ ਹੋਣ ਦੇ ਬਾਵਜੂਦ ਪਾਕਿਸਤਾਨ ਦਾ ਚੋਟੀ ਦਾ ਫੌਜੀ ਅਹੁਦਾ ਸੰਭਾਲ ਰਹੇ ਹਨ। ਪੇਸ਼ਾਵਰ ਹਾਈ ਕੋਰਟ ਵਿਚ ਸਾਬਕਾ ਮੇਜਰ ਖਾਲਿਦ ਸ਼ਾਹ ਨੇ ਇਕ ਪਟੀਸ਼ਨ ਦਾਇਰ ਕਰ ਦੋਸ਼ ਲਾਇਆ ਹੈ ਕਿ ਬਾਜਵਾ ਕਾਦਿਆਨ ਭਾਈਚਾਰੇ ਵਿਚੋਂ ਹਨ।
ਕਾਦਿਆਨ ਭਾਈਚਾਰੇ ਨੂੰ ਪਾਕਿਸਤਾਨ ਵਿਚ ਅਹਮਦਿਆ ਮੁਸਲਮਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨ ਵਿਚ ਅਹਮਦਿਆ ਮੁਸਲਮਾਨਾਂ ਨੂੰ ਗੈਰ-ਮੁਸਲਮਾਨ ਐਲਾਨ ਕੀਤਾ ਜਾ ਚੁੱਕਾ ਹੈ। ਹੁਣੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਜਦੋਂ ਬਾਜਵਾ ਫੌਜ ਵਿਚ ਇਕ ਲੰਮਾ ਸਮਾਂ ਤੇ ਪਾਕਿਸਤਾਨ ਦੇ ਫੌਜੀ ਮੁਥੀ ਦੇ ਰੂਪ ਵਿਚ ਆਪਣਾ ਇਕ ਕਾਰਜਕਾਲ ਪੂਰਾ ਕਰ ਚੁੱਕੇ ਹਨ ਤਾਂ ਇਹ ਵਿਵਾਦ ਹੁਣ ਕਿਉਂ ਸਾਹਮਣੇ ਆਇਆ ਹੈ।
ਪਟੀਸ਼ਨ ਵਿਚ ਆਈ.ਐੱਸ.ਆਈ. ਦੇ ਸਾਬਕਾ ਡੀਜੀ ਰਿਜ਼ਵਾਨ ਅਖਤਰ ਦਾ ਵੀ ਨਾਮ ਹੈ। ਉਨ੍ਹਾਂ 'ਤੇ ਇਕ ਮੁਸਲਮਾਨ ਹੁੰਦੇ ਹੋਏ ਆਪਣਾ ਕਰਤੱਵ ਨਾ ਨਿਭਾਉਣ ਦਾ ਦੋਸ਼ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਰਿਜ਼ਵਾਨ ਨੇ ਸਰਕਾਰ ਨੂੰ ਨਹੀਂ ਦੱਸਿਆ ਸੀ ਕਿ ਬਾਜਵਾ ਮੁਸਲਮਾਨ ਧਰਮ ਨਾਲ ਸਬੰਧਤ ਨਹੀਂ ਹਨ। ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਹੈ। ਧਿਆਨ ਯੋਗ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਦੇ ਮੁਤਾਬਕ ਇਕ ਗੈਰ-ਮੁਸਲਮਾਨ ਅਧਿਕਾਰੀ ਨੂੰ ਫੌਜੀ ਮੁਖੀ ਨਹੀਂ ਬਣਾਇਆ ਜਾ ਸਕਦਾ ਹੈ।
ਮੈਕਸੀਕੋ : ਔਰਤਾਂ ਖਿਲਾਫ ਹਿੰਸਾ ਖਤਮ ਕਰਨ ਦੀ ਮੰਗ ਲੈ ਕੇ ਸੜਕਾਂ 'ਤੇ ਉੱਤਰੇ ਲੋਕ
NEXT STORY