ਨਿਊਯਾਰਕ (ਰਾਜ ਗੋਗਨਾ)- ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਤੋਂ ਬਾਅਦ ਪਾਲਤੂ ਜਾਨਵਰਾਂ ਦੀ ਗਿਣਤੀ 'ਚ ਹੌਲੀ-ਹੌਲੀ ਵਾਧਾ ਹੋਇਆ ਹੈ। ਇੱਕ ਸਰਵੇਖਣ ਮੁਤਾਬਕ ਅਮਰੀਕਾ ਵਿੱਚ ਲਗਭਗ 60 ਫੀਸਦੀ ਲੋਕ ਪਾਲਤੂ ਜਾਨਵਰ ਰੱਖਦੇ ਹਨ। ਇਸ ਦੌਰਾਨ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਇਕ ਪਾਲਤੂ ਕੁੱਤੇ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਪਾਲਤੂ ਕੁੱਤੇ ਦੇ ਨੋਟ ਨਿਗਲਣ ਤੋਂ ਬਾਅਦ ਮਾਲਕ ਕਾਫੀ ਪਰੇਸ਼ਾਨ ਹੋ ਗਿਆ। ਇਕ ਰਿਪੋਰਟ ਮੁਤਾਬਕ ਕਲੇਟਨ ਅਤੇ ਕੈਰੀ ਲਾਅ ਨਾਂ ਦੇ ਜੋੜੇ ਦੇ ਘਰੋਂ ਅਚਾਨਕ 4000 ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ ਬਣਦੇ ਕਰੀਬ 3.50 ਲੱਖ ਰੁਪਏ ਗਾਇਬ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਜਸਟਿਨ ਟਰੂਡੋ ਦੀ ਇਕ ਵਾਰ ਫਜੀਹਤ, ਭਾਰਤ ਤੋਂ ਬਾਅਦ ਹੁਣ ਇਸ ਦੇਸ਼ 'ਚ ਖਰਾਬ ਹੋਇਆ 'ਜਹਾਜ਼'
ਜਦੋਂ ਪਤੀ-ਪਤਨੀ ਨੇ ਘਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਡਾਲਰ ਨਿਗਲ ਲਏ ਹਨ। ਘਬਰਾਏ ਹੋਏ ਪਤੀ-ਪਤਨੀ ਤੁਰੰਤ ਹੀ ਕੁੱਤੇ ਨੂੰ ਡਾਕਟਰ ਕੋਲ ਲੈ ਗਏ। ਇਸ ਦੌਰਾਨ ਉਨ੍ਹਾਂ ਨੇ ਬੈਂਕ ਨੂੰ ਫੋਨ ਕਰਕੇ ਡਾਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਬੈਂਕ ਕਰਮਚਾਰੀ ਮੁਤਾਬਕ ਸੀਰੀਅਲ ਨੰਬਰ ਮਿਲਣ ਤੋਂ ਬਾਅਦ ਡਾਲਰ ਬੈਂਕ 'ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਪਾਲਤੂ ਕੁੱਤੇ ਦੇ ਮਾਲਿਕ ਪਤੀ-ਪਤਨੀ ਦੀ ਸ਼ਿਕਾਇਤ ਸੁਣ ਕੇ ਡਾਕਟਰ ਨੇ ਕੁੱਤੇ ਨੂੰ ਪੇਟ ਸਾਫ਼ ਕਰਨ ਦੀ ਦਵਾਈ ਦਿੱਤੀ। ਜਿਸ ਤੋਂ ਬਾਅਦ ਕੁੱਤੇ ਨੇ ਡਾਲਰ ਕਲੀਅਰ ਕਰ ਦਿੱਤੇ। ਜਾਣਕਾਰੀ ਅਨੁਸਾਰ ਡਾਕਟਰ ਵੱਲੋਂ ਪੇਟ ਸਾਫ਼ ਕਰਨ ਵਾਲੀ ਦਵਾਈ ਦੇਣ 'ਤੇ ਕਰੀਬ 80 ਫ਼ੀਸਦੀ ਰਕਮ ਵਾਪਸ ਆਈ ਜੋ ਭਾਰਤੀ ਕਰੰਸੀ ਵਿਚ ਕਰੀਬ 2 ਲੱਖ 95 ਹਜ਼ਾਰ ਬਣਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੁੰਨੀ ਓਲੇਮਾ ਕੌਂਸਲ ਪਾਕਿਸਤਾਨ ਦੇ ਡਿਪਟੀ ਜਨਰਲ ਸਕੱਤਰ ਦੀ ਗੋਲੀਆਂ ਮਾਰ ਕੇ ਕਤਲ
NEXT STORY