ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿੱਚ ਟਰੰਪ ਸਰਕਾਰ ਦੇ ਆਉਣ ਤੋਂ ਬਾਅਦ ਵਿਭਾਗਾਂ ਦੀ ਜ਼ਿੰਮੇਵਾਰੀ ਨਵੇਂ ਲੋਕਾਂ ਨੂੰ ਸੌਂਪੀ ਜਾ ਰਹੀ ਹੈ। ਇਸ ਕ੍ਰਮ ਵਿੱਚ, ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਪੀਟ ਹੇਗਸੇਥ ਨੂੰ ਸੌਂਪ ਦਿੱਤੀ ਗਈ ਹੈ। ਇਹ ਉਹੀ ਹੇਗਸੇਥ ਹਨ, ਜਿਨ੍ਹਾਂ ਨੇ ਆਪਣੇ ਖਿਲਾਫ ਕਈ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਮੈਂ ਪਰਫੈਕਟ ਵਿਅਕਤੀ ਨਹੀਂ ਹਾਂ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਸ਼ੁੱਕਰਵਾਰ ਦੇਰ ਰਾਤ ਵੋਟਿੰਗ ਤੋਂ ਬਾਅਦ ਪੀਟ ਹੇਗਸੇਥ ਨੂੰ ਅਮਰੀਕੀ ਰੱਖਿਆ ਮੰਤਰੀ ਵਜੋਂ ਮਨਜ਼ੂਰੀ ਦੇ ਦਿੱਤੀ। ਜ਼ਿਆਦਾ ਸ਼ਰਾਬ ਪੀਣ ਅਤੇ ਔਰਤਾਂ ਪ੍ਰਤੀ ਹਮਲਾਵਰ ਵਿਵਹਾਰ ਦੇ ਦੋਸ਼ਾਂ ਵਿਚਕਾਰ ਰੱਖਿਆ ਮੰਤਰੀ ਬਣਨ ਦੀ ਉਨ੍ਹਾਂ ਦੀ ਯੋਗਤਾ 'ਤੇ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਭਾਰਤੀਆਂ ਦਾ ਦਬਦਬਾ, ਵ੍ਹਾਈਟ ਹਾਊਸ 'ਚ ਹੋਈ ਇਸ ਸ਼ਖਸ ਦੀ ਐਂਟਰੀ
ਹੇਗਸੇਥ ਦੀ ਨਿਯੁਕਤੀ ਦੇ ਹੱਕ ਵਿੱਚ 50 ਅਤੇ ਵਿਰੋਧ ਵਿੱਚ ਵੀ 50 ਵੋਟਾਂ ਪੈਣ ਦੇ ਬਾਅਦ ਫੈਸਲਾ ਟਾਈ ਹੋ ਗਿਆ ਸੀ, ਜਿਸ ਤੋਂ ਬਾਅਦ ਜੇ.ਡੀ. ਵੈਂਸ ਨੇ 'ਟਾਈਬ੍ਰੇਕਰ' ਦੇ ਕੇ ਹੇਗਸੇਥ (44) ਦੀ ਨਿਯੁਕਤੀ 'ਤੇ ਮੋਹਰ ਲਗਵਾ ਦਿੱਤੀ। ਇਸ ਤਰ੍ਹਾਂ ਵੈਂਸ ਦੂਜੇ ਅਮਰੀਕੀ ਉਪ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਕਿਸੇ ਕੈਬਨਿਟ ਉਮੀਦਵਾਰ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ "ਟਾਈਬ੍ਰੇਕਰ" ਵੋਟ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਟਰੰਪ ਦੇ ਪਿਛਲੇ ਕਾਰਜਕਾਲ ਵਿਚ ਮਾਈਕ ਪੇਂਸ ਅਜਿਹਾ ਕਰਨ ਵਾਲੇ ਪਹਿਲੇ ਉਪ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 2017 ਵਿੱਚ ਸਿੱਖਿਆ ਸਕੱਤਰ ਬੈਸਟੀ ਡੇਵੋਸ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ ਫੈਸਲਾਕੁੰਨ ਵੋਟ ਪਾਈ ਸੀ। ਇਸ ਦੌਰਾਨ ਹੇਗਸੇਥ ਆਪਣੇ ਪਰਿਵਾਰ ਨਾਲ ਸੰਸਦ ਭਵਨ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ : ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਪੁਲਸ ਨੇ ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਦੇ ਪੁੱਤਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ
NEXT STORY