ਇਸਲਾਮਾਬਾਦ (ਵਾਰਤਾ): ਪਾਕਿਸਤਾਨ ਵਿਚ ਇਮਰਾਨ ਖਾਨ ਦੀ ਪੀਟੀਆਈ ਸਰਕਾਰ ਦੇ ਡਿੱਗਣ ਤੋਂ ਕੁਝ ਦਿਨ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ (ਓਗਰਾ) ਨੇ ਪੈਟਰੋਲੀਅਮ ਉਤਪਾਦਾਂ ਵਿਚ 120 ਪਾਕਿਸਤਾਨੀ ਰੁਪਏ ਤੱਕ ਦਾ ਰਿਕਾਰਡ ਵਾਧਾ ਕਰਨ ਦਾ ਸੁਝਾਅ ਦਿੱਤਾ ਹੈ, ਜੋ ਸ਼ਨੀਵਾਰ ਤੋਂ ਪ੍ਰਭਾਵੀ ਹੋਵੇਗਾ। ਓਗਰਾ ਨੇ ਵੀਰਵਾਰ ਨੂੰ ਪੂਰੀ ਦਰਾਮਦ ਲਾਗਤ, ਐਕਸਚੇਂਜ ਦਰ ਦੇ ਨੁਕਸਾਨ ਅਤੇ ਵੱਧ ਤੋਂ ਵੱਧ ਟੈਕਸ ਲਗਾਉਣ ਲਈ 83 ਪ੍ਰਤੀਸ਼ਤ ਤੋਂ ਵੱਧ ਵਾਧੇ ਦਾ ਸੁਝਾਅ ਦਿੱਤਾ। ਵਰਣਨਯੋਗ ਹੈ ਕਿ ਇਮਰਾਨ ਖਾਨ ਦੀ ਸਰਕਾਰ ਡਿੱਗਣ ਦਾ ਇਕ ਕਾਰਨ ਮਹਿੰਗਾਈ ਵੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਕੱਟਣ ਦੇ ਹੁਕਮ, ਕੀਤਾ ਅਦਾਲਤ ਦਾ ਰੁਖ਼
ਓਗਰਾ ਅਤੇ ਪੈਟਰੋਲੀਅਮ ਡਿਵੀਜ਼ਨਾਂ ਦੇ ਉੱਚ ਪੱਧਰੀ ਸੂਤਰਾਂ ਨੇ 'ਦਿ ਡਾਨ' ਨੂੰ ਦੱਸਿਆ ਕਿ ਸਰਕਾਰ ਨੂੰ 15 ਅਪ੍ਰੈਲ ਨੂੰ ਕੀਮਤਾਂ 'ਚ ਵਾਧੇ ਦੀ ਅਗਲੇ ਪੰਦਰਵਾੜੇ ਸਮੀਖਿਆ ਕਰਨ ਲਈ ਦੋ ਵਿਕਲਪ ਦਿੱਤੇ ਗਏ ਸਨ ਅਤੇ ਦੋਵਾਂ ਵਿਕਲਪਾਂ 'ਚ ਕੀਮਤਾਂ 'ਚ ਬੇਮਿਸਾਲ ਵਾਧਾ ਹੋਣਾ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਹ ਫ਼ੈਸਲਾ ਕਰਨਾ ਹੈ ਕਿ ਇਮਰਾਨ ਸਰਕਾਰ ਦੁਆਰਾ 28 ਫਰਵਰੀ ਨੂੰ ਲਗਾਈ ਗਈ ਚਾਰ ਮਹੀਨਿਆਂ (30 ਜੂਨ ਤੱਕ) ਦੀ ਰੋਕ ਖ਼ਤਮ ਹੋਵੇਗੀ ਜਾਂ ਨਹੀਂ। ਜਾਣਕਾਰ ਸੂਤਰਾਂ ਨੇ ਦਿ ਡਾਨ ਨੂੰ ਦੱਸਿਆ ਕਿ ਕੀਮਤਾਂ 'ਤੇ ਰੋਕ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਵੱਡਾ ਬਿਆਨ, ਕਿਹਾ-ਦੂਜੇ ਦੇਸ਼ਾਂ 'ਤੇ ਨਹੀਂ ਲਗਾਵਾਂਗੇ ਪਾਬੰਦੀਆਂ
ਓਗਰਾ ਨੇ ਕਿਹਾ ਕਿ ਦੋਵੇਂ ਵਿਕਲਪ ਪੀਟੀਆਈ ਸਰਕਾਰ ਦੇ 24 ਅਗਸਤ, 2020 ਦੇ ਨੀਤੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤਿਆਰ ਕੀਤੇ ਗਏ ਸਨ। ਸਰਕਾਰ ਨੇ ਮਾਰਚ ਲਈ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਭੁਗਤਾਨ ਲਈ 31 ਬਿਲੀਅਨ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਸੀ ਪਰ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਲਈ 34 ਬਿਲੀਅਨ ਰੁਪਏ ਦੀ ਰਕਮ ਹੁਣ ਤੱਕ ਨਾ ਤਾਂ ਬਜਟ ਵਿੱਚ ਸਵੀਕਾਰ ਕੀਤੀ ਗਈ ਹੈ ਅਤੇ ਨਾ ਹੀ ਅਲਾਟ ਕੀਤੀ ਗਈ ਹੈ।
ਕਿਮ ਨੇ ਉੱਤਰੀ ਕੋਰੀਆ ਦੀ ਲੋਕਪ੍ਰਿਯ ਨਿਊਜ਼ ਐਂਕਰ ਨੂੰ ਭੇਟ ਕੀਤਾ ਸ਼ਾਨਦਾਰ ਘਰ
NEXT STORY