ਸਿਓਲ (ਭਾਸ਼ਾ)- ਉੱਤਰੀ ਕੋਰੀਆ ਵਿਚ ਸਰਕਾਰੀ ਮੀਡੀਆ ਚੈਨਲ ’ਤੇ ਖਬਰਾਂ ਪੇਸ਼ ਕਰਨ ਵਾਲੀ ਲੋਕਪ੍ਰਿਯ ਐਂਕਰ ਰੀ ਚੁਨ ਹੀ ਦੇਸ਼ ਵਿਚ ਪਿਛਲੇ ਕੁਝ ਦਹਾਕਿਆਂ ਵਿਚ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣਾਂ ਅਤੇ ਇਕ ਵੱਡੇ ਨੇਤਾ ਦੀ ਮੌਤ ਸਮੇਤ ਅਨੇਕਾਂ ਵਿਸ਼ਿਆਂ ’ਤੇ ਖਬਰਾਂ ਪੜ੍ਹਕੇ ਦੇਸ਼ ਦੀ ਸਭ ਤੋਂ ਲੋਕਪ੍ਰਿਯ ਆਵਾਜ਼ਾਂ ਵਿਚੋਂ ਇਕ ਬਣ ਗਈ ਹੈ।
ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਰੀ ਨੂੰ ਇਕ ਸ਼ਾਨਦਾਰ ਘਰ ਦਿੱਤਾ। ਕਿਮ ਨੇ ਨਿਊਜ਼ ਐਂਕਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਜਵਾਨੀ ਤੋਂ ਹੀ ਪਾਰਟੀ ਲਈ 50 ਸਾਲ ਤੋਂ ਜ਼ਿਆਦਾ ਸਮੇਂ ਤੱਕ ਕ੍ਰਾਂਤੀਕਾਰੀ ਤਰੀਕੇ ਨਾਲ ਕੰਮ ਕੀਤਾ ਹੈ। ਉਮੀਦ ਹੈ ਕਿ ਉਹ ਹਮੇਸ਼ਾ ਵਾਂਗ ਸਿਹਤਮੰਦ ਰਹਿੰਦੇ ਹੋਏ ਊਰਜਾ ਨਾਲ ਆਪਣਾ ਕੰਮ ਕਰਦੀ ਰਹੇਗੀ ਅਤੇ ਪਾਰਟੀ ਦੀ ਬੁਲਾਰਣ ਦੇ ਰੂਪ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ।
ਤਾਲਿਬਾਨ ਦੀ ਬੇਰਹਿਮੀ - ਅਮਰੀਕਾ ਦੀ ਮਦਦ ਕਰਨ ਵਾਲੇ 500 ਸਰਕਾਰੀ ਅਧਿਕਾਰੀ ਕੀਤੇ ਕਤਲ
NEXT STORY