ਇੰਟਰਨੈਸ਼ਨਲ ਡੈਸਕ- ਜਮਾਤ-ਏ-ਇਸਲਾਮੀ ਪਾਕਿਸਤਾਨ (ਜੇ.ਆਈ.) ਨੇ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਖ਼ਿਲਾਫ਼ 16 ਅਗਸਤ ਨੂੰ ਦੇਸ਼ ਦੀਆਂ ਚਾਰੇ ਸੂਬਾਈ ਰਾਜਧਾਨੀਆਂ 'ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵਿਚ ਫ਼ਿਲਹਾਲ ਇਕ ਲੀਟਰ ਪੈਟਰੋਲ ਦੀ ਕੀਮਤ 330 ਪਾਕਿਸਤਾਨੀ ਰੁਪਏ ਹੈ। ਜੇ.ਆਈ. ਨੇ ਸਰਕਾਰ ਤੋਂ ਭਾਰੀ ਡਿਊਟੀ ਵਾਪਸ ਲੈਣ ਅਤੇ ਪੈਟਰੋਲ ਦੀ ਕੀਮਤ ਘਟਾ ਕੇ 225 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਕਰਨ ਦੀ ਮੰਗ ਕੀਤੀ ਹੈ।
ਜੇ.ਆਈ. ਪਾਕਿਸਤਾਨ ਦੇ ਮੁਖੀ ਹਾਫ਼ਿਜ਼ ਨਈਮੁਰ ਰਹਿਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਲਾਹੌਰ, ਸਿੰਧ ਅਤੇ ਬਲੋਚਿਸਤਾਨ ਵਿਚ ਮੁੱਖ ਮੰਤਰੀ ਰਿਹਾਇਸ਼ਾਂ ਦੇ ਬਾਹਰ ਅਤੇ ਖ਼ੈਬਰ ਪਖਤੂਨਖਵਾ ਵਿਚ ਰਾਜਪਾਲ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਜੇ.ਆਈ. ਨੇ ਇਸੇ ਹਫ਼ਤੇ ਸ਼ਹਿਬਾਜ਼ ਸ਼ਰੀਫ਼ ਸਰਕਾਰ ਵੱਲੋਂ ਪੈਟਰੋਲੀਅਮ ’ਤੇ ਭਾਰੀ ਡਿਊਟੀ ਲਾਏ ਜਾਣ ਦੇ ਵਿਰੋਧ ਵਿਚ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਸਮੇਤ ਦੇਸ਼ ਭਰ ਵਿਚ ਰੈਲੀਆਂ ਵੀ ਕੀਤੀਆਂ ਸਨ।
ਇਹ ਵੀ ਪੜ੍ਹੋ- ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ 'ਘਾਟਾ'
ਰਹਿਮਾਨ ਨੇ ਕਿਹਾ, ‘ਜੇ.ਆਈ. ਅਤੇ ਇਸ ਦੀਆਂ ਯੁਵਾ ਅਤੇ ਮਹਿਲਾ ਬ੍ਰਾਂਚਾਂ 14 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਜਨਤਾ ਨੂੰ ਹੁਣ ਸਰਕਾਰ ਦੀਆਂ ਨੀਤੀਆਂ ਦਾ ਖ਼ਮਿਆਜ਼ਾ ਭੁਗਤਣ ਲਈ ਨਹੀਂ ਛੱਡਿਆ ਜਾ ਸਕਦਾ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ Space ਤੋਂ ਆਈਆਂ ਵਧਾਈਆਂ ! ਵੀਡੀਓ ਵੇਖ ਤੁਸੀਂ ਵੀ ਕਹੋਗੇ- 'OMG'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੰਗਲਾਦੇਸ਼ ਵਿੱਚ ਮੂਲ ਨਿਵਾਸੀਆਂ ਨੇ ਸੰਵਿਧਾਨਕ ਅਤੇ ਜ਼ਮੀਨੀ ਹੱਕਾਂ ਲਈ ਉਠਾਈ ਆਵਾਜ਼
NEXT STORY