ਮਨੀਲਾ(ਬਿਊਰੋ)—ਫਿਲੀਪੀਨਸ ਦੇ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੀ ਪੋਤੀ ਈਸਾਬੇਲ ਦਾ ਫੋਟੋਸ਼ੂਟ ਇਨ੍ਹੀਂ ਦਿਨੀਂ ਚਰਚਾ ਵਿਚ ਹੈ। ਆਪਣੇ 18ਵੇਂ ਜਨਮਦਿਨ ਲਈ ਉਨ੍ਹਾਂ ਨੇ ਪ੍ਰੈਸੀਡੈਂਸ਼ੀਅਲ ਪੈਲੇਸ ਵਿਚ ਇਹ ਫੋਟੋਸ਼ੂਟ ਕਰਾਇਆ। ਇਸ ਲਈ ਦੇਸ਼ ਦੇ ਟਾਪ ਡਿਜ਼ਾਇਨਰ, ਸਟਾਇਲਿਸਟ ਅਤੇ ਮੇਕਅੱਪ ਆਰਟਿਸਟ ਨੂੰ ਹਾਇਰ ਕੀਤਾ ਗਿਆ ਸੀ। ਈਸਾਬੇਲ ਦੀ ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਪੋਸਟ ਹੁੰਦੇ ਹੀ ਵਿਵਾਦ ਖੜ੍ਹੇ ਹੋ ਗਏ। ਕਿਸੇ ਨੇ ਪ੍ਰੈਸੀਡੈਂਸ਼ੀਅਲ ਪੈਲੇਸ ਵਿਚ ਅਜਿਹੇ ਫੋਟੋਸ਼ੂਟ ਨੂੰ ਗਲਤ ਦੱਸਿਆ ਤਾਂ ਕਿਸੇ ਨੇ ਈਸਾਬੇਲ ਨੂੰ ਤਰ੍ਹਾਂ-ਤਰ੍ਹਾਂ ਦੇ ਤਾਅਨੇ ਦਿੱਤੇ।
ਇਨ੍ਹਾਂ ਡਰੈਸਾਂ ਵਿਚ ਕਰਾਇਆ ਅਜਿਹਾ ਫੋਟੋਸ਼ੂਟ
ਈਸਾਬੇਲ ਰੋਡਰਿਗੋ ਦੇ ਵੱਡੇ ਬੇਟੇ ਪਾਓਲੋ ਦੁਤੇਰਤੇ ਦੀ ਧੀ ਹੈ। ਪਾਓਲੋ ਇੱਥੋਂ ਦੇ ਦਵਾਓ ਸਿਟੀ ਦੇ ਵਾਇਸ ਮੇਅਰ ਵੀ ਹਨ। ਉਨ੍ਹਾਂ ਨੇ ਪਿਛਲੇ ਹਫਤੇ ਮਲਾਕਾਨਾਂਗ ਪੈਲੇਸ ਵਿਚ ਇਸ ਫੋਟੋਸ਼ੂਟ ਲਈ ਦੇਸ਼ ਦੇ ਸਭ ਤੋਂ ਵੱਡੇ ਡਿਜ਼ਾਇਨਰ, ਸਟਾਇਲਿਸਟ ਅਤੇ ਮੇਕਅੱਪ ਆਰਟਿਸਟ ਨੂੰ ਹਾਇਰ ਕੀਤਾ ਸੀ। ਇਸ ਫੋਟੋਸ਼ੂਟ ਲਈ ਈਸਾਬੇਲ ਨੇ ਇਕ ਲਾਲ ਕਲਰ ਦਾ ਆਫ ਸ਼ੋਲਡਰ ਗਾਊਨ ਪਾਇਆ ਸੀ, ਜਿਸ ਨੂੰ ਦੁਬਈ ਬੇਸਡ ਡਿਜ਼ਾਇਨਰ ਗੈਰੀਮੋਨ ਰੋਫੇਰੋਜ ਨੇ ਡਿਜ਼ਾਇਨ ਕੀਤਾ ਸੀ। ਪੈਲੇਸ ਵਿਚ ਦੇਸ਼ ਦੇ ਝੰਡੇ ਕੋਲ ਕੁੱਝ ਤਸਵੀਰਾਂ ਵਿਚ ਈਸਾਬੇਲ ਗੁਲਾਬੀ ਰੰਗ ਦੇ ਗਾਊਨ ਵਿਚ ਦਿਸ ਰਹੀ ਹੈ। ਉਥੇ ਹੀ ਤੀਜੀ ਤਸਵੀਰ ਵਿਚ ਉਹ ਪੈਲੇਸ ਦੇ ਫਾਊਂਟੇਨ ਦੇ ਅੱਗੇ ਫਲੋਰਲ ਡਰੈਸ ਵਿਚ ਹੈ। ਅਗਲੇ ਮਹੀਨੇ ਮਣਾਏ ਜਾਣ ਵਾਲੇ ਜਨਮਦਿਨ ਲਈ ਕਰਾਏ ਗਏ ਇਸ ਫੋਟੋਸ਼ੂਟ ਵਿਚ ਉਹ ਕਿਸੇ ਰਾਜਾਕੁਮਾਰੀ ਦੀ ਤਰ੍ਹਾਂ ਦਿਸ ਰਹੀ ਹੈ। ਇਹ ਜਨਮਦਿਨ ਉਹ ਫਿਲੀਪੀਨਸ ਵਿਚ ਹੀ ਮਨਾਏਗੀ।
ਜਗ੍ਹਾ ਨੂੰ ਲੈ ਕੇ ਵਿਵਾਦ
ਇਸ ਫੋਟੋਸ਼ੂਟ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਕ੍ਰਿਟਿਕਸ ਦਾ ਕਹਿਣਾ ਹੈ ਕਿ ਫੋਟੋਸ਼ੂਟ ਲਈ ਰਾਸ਼ਟਰਪਤੀ ਦਾ ਪੈਲੇਸ ਠੀਕ ਜਗ੍ਹਾ ਨਹੀਂ ਹੈ। ਉਥੇ ਹੀ, ਫਿਲੀਪੀਨਸ ਦੇ ਕਈ ਲੋਕ ਇਸ ਮਹਿੰਗੇ ਫੋਟੋਸ਼ੂਟ ਤੋਂ ਬਾਅਦ ਈਸਾਬੇਸ ਦਾ ਕੰਪੈਰੀਜਨ ਇਮੇਲਡਾ ਮਾਰਕੋਸ ਨਾਲ ਕਰ ਰਹੇ ਹਨ,ਜੋ ਡਿਕਟੇਟਰ ਅਤੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਹੈ। ਸੋਸ਼ਲ ਮੀਡੀਆ ਦੇ ਇਕ ਯੂਜਰ ਨੇ ਕਿਹਾ ਕਿ ਮਰਾਵੀ ਸ਼ਹਿਰ ਵਿਚ ਜਿੱਥੇ ਲੋਕਾਂ ਲਈ ਜਿੰਦਗੀ ਮੁਸ਼ਕਲ ਹੋ ਗਈ ਹੈ। ਉਥੇ ਹੀ ਈਸਾਬੇਲ ਲਾਲ ਗਾਊਨ ਵਿਚ ਪ੍ਰੈਸੀਡੈਂਸ਼ੀਅਲ ਪੈਲੇਸ ਵਿਚ ਪੋਜ਼ ਦੇ ਰਹੀ ਹੈ।
ਸਰਕਾਰ ਦੀ ਸਫਾਈ
ਪ੍ਰੈਸੀਡੈਂਸ਼ੀਅਲ ਸਪੋਕਸਮੈਨ ਹੈਰੀ ਰਾਕ ਨੇ ਫੋਟੋਸ਼ੂਟ ਨੂੰ ਲੈ ਕੇ ਕਿਸੇ ਵੀ ਵਿਵਾਦ ਨੂੰ ਰੱਦ ਕਰ ਦਿੱਤਾ ਹੈ। ਰਾਕ ਨੇ ਕਿਹਾ ਕਿ ਕਿਸੇ ਵੀ ਟੈਕਸਪੇਅਰ ਭਾਵ ਜਨਤਾ ਦਾ ਪੈਸਾ ਇਸ ਵਿਚ ਇਸਤੇਮਾਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਪੋਤੀ ਆਪਣੇ ਜਨਮਦਿਨ ਦੀਆਂ ਤਸਵੀਰਾਂ ਲਈ ਪੈਲੇਸ ਵਿਚ ਜੇਕਰ ਪੋਜ਼ ਦੇ ਰਹੀ ਹੈ, ਤਾਂ ਇਸ ਵਿਚ ਕੁੱਝ ਵੀ ਗਲਤ ਨਹੀਂ ਹੈ।
ਕਜ਼ਾਕਿਸਤਾਨ ਦੀ ਰਾਜਧਾਨੀ 'ਚ ਸੀਰੀਆ ਦੇ ਮੁੱਦੇ 'ਤੇ ਨਵੇਂ ਦੌਰ ਦੀ ਗੱਲਬਾਤ ਸ਼ੁਰੂ
NEXT STORY