ਮਨੀਲਾ-ਫਿਲੀਪੀਂਸ ’ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.0 ਮਾਪੀ ਗਈ। ਇਹ ਭੂਚਾਲ ਫਿਲੀਪੀਂਸ ’ਚ ਵੀਰਵਾਰ ਦੁਪਹਿਰ 12 ਵਜ ਕੇ 23 ਮਿੰਟ ’ਤੇ ਆਇਆ। ਭੂਚਾਲ ਦਾ ਕੇਂਦਰ ਫਿਲੀਪੀਂਸ ਤੋਂ 210 ਕਿਲੋਮੀਟਰ ਦੂਰ ਪੋਂਗਡੂਡਟਾਨ ’ਚ ਰਿਹਾ।
ਇਹ ਵੀ ਪੜ੍ਹੋ -ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ ’ਤੇ ਕੀਤੇ ਦਸਤਖਤ
ਭੂਚਾਲ ਦੇ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ’ਚੋਂ ਨਿਕਲ ਕੇ ਬਾਹਰ ਆ ਗਏ। ਸਥਾਨਕ ਸਮਾਚਾਰ ਆਊਟਲੇਟ ਇੰਕਵਾਇਰਰ ਮੁਤਾਬਕ ਇਕ ਪ੍ਰਮੁੱਖ ਫਿਲੀਪੀਨ ਵਪਾਰਕ ਕੇਂਦਰ ਦਾਵੋ ਦੇ ਨਿਵਾਸੀਆਂ ਨੇ ਵੀ ਝਟਕੇ ਮਹਿਸੂਸ ਕੀਤੇ। ਅਜੇ ਤੱਕ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ : ਪਹਿਲੀ ਵਾਰ ਮੰਤਰੀ ਮੰਡਲ 'ਚ ਸ਼ਾਮਲ ਹੋਣਗੀਆਂ 5 ਬੀਬੀਆਂ
NEXT STORY