ਮਨੀਲਾ- ਫਿਲਪੀਨਸ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ ਚੱਤਰਵਾਤੀ ਤੂਫਾਨ 'ਅੰਬੋ' ਨੇ ਦਸਤਕ ਦਿੱਤੀ ਹੈ ਤੇ ਇਸ ਤੋਂ ਬਚਾਉਣ ਦੇ ਲਈ ਸਮਰ ਟਾਪੂ ਦੇ ਉੱਤਰੀ ਹਿੱਸੇ ਤੋਂ ਤਕਰੀਬਨ 4 ਲੱਖ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਵੀਰਵਾਰ ਨੂੰ ਤੂਫਾਨ 'ਅੰਬੋ' ਨੇ ਸਮਰ ਟਾਪੂ ਦੇ ਪੂਰੀ ਹਿੱਸੇ ਵਿਚ ਸਥਿਤ ਸੈਨ ਪੋਲੀਕਾਰਪੋ ਵਿਚ ਭਾਰੀ ਮੀਂਹ ਤੇ ਹਨੇਰੀ ਦੇ ਨਾਲ ਦਸਤਕ ਦਿੱਤੀ ਹੈ। 'ਅੰਬੋ' ਦੇ ਜਲਦੀ ਹੀ ਸਮਰ ਟਾਪੂ ਦੇ ਉੱਤਰੀ ਹਿੱਸੇ ਵਿਚ ਪਹੁੰਚਣ ਦੀ ਉਮੀਦ ਹੈ, ਜਿਥੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਲੋੜ ਹੈ। ਏ.ਬੀ.ਐਸ.-ਸੀ.ਬੀ.ਐਨ. ਬ੍ਰਾਡਕਾਸਟਰ ਦੇ ਮੁਤਾਬਕ ਦੇਸ਼ ਦੇ ਸਿਹਤ ਮੰਤਰਾਲਾ ਨੇ ਸਥਾਨਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਲੋਕਾਂ ਨੂੰ ਕੱਢਣ ਦੌਰਾਨ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ, ਜੋ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਹੈ। ਸੂਬੇ ਦੇ ਮੁੱਖ ਆਪਦਾ ਅਧਿਕਾਰੀ ਜੋਸ਼ ਇਚਾਨੀ ਨੇ ਬ੍ਰਾਡਕਾਸਟਰ ਨੂੰ ਕਿਹਾ ਕਿ ਕੁਝ ਲੋਕਾਂ ਨੂੰ ਕੋਵਿਡ-19 ਰੋਗੀਆਂ ਦੇ ਲਈ ਬਣੇ ਅਜਿਹੇ ਆਈਸੋਲੇਸ਼ਨ ਕੇਂਦਰਾਂ ਵਿਚ ਰੱਖਿਆ ਜਾਵੇਗਾ, ਜਿਹਨਾਂ ਦੀ ਅਜੇ ਵਰਤੋਂ ਨਹੀਂ ਕੀਤੀ ਗਈ ਹੈ। ਫਿਲਪੀਨਸ ਵਿਚ ਅਜੇ ਤੱਕ ਕੋਰੋਨਾ ਵਾਇਰਸ ਦੇ ਇਨਫੈਕਟਿਡਾਂ ਦੀ ਗਿਣਤੀ 11,618 ਹੈ। ਦੇਸ਼ ਵਿਚ ਹੁਣ ਤੱਕ ਇਸ ਇਨਫੈਕਸ਼ਨ ਨਾਲ 772 ਲੋਕਾਂ ਦੀ ਮੌਤ ਵੀ ਹੋਈ ਹੈ।
ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸੱਭਿਆਚਾਰ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ
NEXT STORY