ਬੀਜਿੰਗ (ਏਪੀ) ਦੱਖਣ-ਪੱਛਮੀ ਚੀਨ ਵਿੱਚ ਇਕ ਦਦਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪਿਕਅੱਪ ਟਰੱਕ ਪੁਲ ਤੋਂ ਡਿੱਗ ਗਿਆ, ਜਿਸ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਨੌਂ ਅਜੇ ਵੀ ਲਾਪਤਾ ਹਨ। ਸਰਕਾਰੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਟਰੱਕ, ਜਿਸ ਵਿੱਚ ਕੁੱਲ 15 ਲੋਕ ਸਵਾਰ ਸਨ, ਦੱਖਣੀ ਗੁਆਂਗਸੀ ਖੇਤਰ ਵਿੱਚ ਇੱਕ ਸ਼ਕਰਕੰਦੀ ਫਾਰਮ ਵਿੱਚ ਮਜ਼ਦੂਰਾਂ ਨੂੰ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਬਚਾ ਲਿਆ ਗਿਆ। ਬਾਕੀ ਨੌਂ ਲਾਪਤਾ ਲੋਕਾਂ ਲਈ ਐਤਵਾਰ ਨੂੰ ਵੀ ਖੋਜ ਅਤੇ ਬਚਾਅ ਕਾਰਜ ਜਾਰੀ ਰਹੇ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਹੁਆਨਜਿਆਂਗ ਮਾਓਨਾਨ ਆਟੋਨੋਮਸ ਕਾਉਂਟੀ ਵਿੱਚ ਇੱਕ ਘੱਟ ਪਾਣੀ ਵਾਲੇ ਪੁਲ ਨੂੰ ਪਾਰ ਕਰਦੇ ਸਮੇਂ ਟਰੱਕ ਨਦੀ ਵਿੱਚ ਡਿੱਗ ਗਿਆ।
ਪੜ੍ਹੋ ਇਹ ਅਹਿਮ ਖ਼ਬਰ- 2035 ਤੱਕ 4 ਗੁਣਾ ਵਧ ਸਕਦੀ ਹੈ ਬੇਘਰ ਲੋਕਾਂ ਦੀ ਗਿਣਤੀ! ਸਟੱਡੀ 'ਚ ਹੈਰਾਨੀਜਨਕ ਖੁਲਾਸਾ
ਲਾਪਤਾ ਲੋਕਾਂ ਅਤੇ ਟਰੱਕ ਦੀ ਭਾਲ ਲਈ ਐਤਵਾਰ ਨੂੰ ਪਾਣੀ ਦੇ ਹੇਠਾਂ ਸੋਨਾਰ ਯੰਤਰ ਸੁੱਟੇ ਗਏ ਅਤੇ ਡਰੋਨਾਂ ਨਾਲ ਲੈਸ 700 ਤੋਂ ਵੱਧ ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਰਾਜੀ ਮੀਡੀਆ ਨੇ ਕਿਹਾ ਕਿ ਖੇਤਰ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਆਏ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਗਿਆ ਹੈ, ਜਿਸ ਨਾਲ ਬਚਾਅ ਕਾਰਜ ਹੋਰ ਵੀ ਮੁਸ਼ਕਲ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੀਦਰਲੈਂਡ 'ਚ ਭਾਰਤੀ ਨੌਜਵਾਨਾਂ ਲਈ ਖੁੱਲ੍ਹੇ ਨਵੇਂ ਰਾਹ! ਮੋਦੀ ਅਤੇ ਜੇਟਨ ਵਿਚਾਲੇ 17 ਅਹਿਮ ਸਮਝੌਤੇ
NEXT STORY