ਦੁਬਈ- ਆਬੂਧਾਬੀ ’ਚ ਬਣਾਏ ਜਾਣ ਵਾਲੇ ਪਹਿਲੇ ਹਿੰਦੂ ਮੰਦਰ ਦੇ ਆਖਰੀ ਡਿਜ਼ਾਈਨ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਆਬੂਧਾਬੀ ’ਚ ਬੀ. ਏ. ਪੀ. ਐੱਸ. ਹਿੰਦੂ ਮੰਦਰ ਦੇ ਪ੍ਰਬੰਧਨ ਨੇ ਭਾਰਤ ’ਚ ਹੱਥਾਂ ਨਾਲ ਤਿਆਰ ਕੀਤੇ ਗਏ ਕਾਲਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਵਿਚ ਮੰਦਰ ਨਿਰਮਾਣ ’ਚ ਹੁਣ ਤੱਕ ਹੋਈ ਤਰੱਕੀ ਨੂੰ ਦਰਸਾਇਆ ਗਿਆ ਹੈ।
ਗਲਫ ਨਿਊਜ਼ ਨੇ ਦੱਸਿਆ ਕਿ ਮੰਦਰ ਦੇ ਆਖਰੀ ਡਿਜ਼ਾਇਨ ਨੂੰ ਇਕ ਵੀਡੀਓ ਰਾਹੀਂ ਜਾਰੀ ਕੀਤਾ ਗਿਆ ਹੈ ਜੋ ਮੰਦਰ ਦੀ ਪ੍ਰਗਤੀ ਨੂੰ ਦਰਸਾਉਂਦਾ ਹੈ। ਮੰਦਰ ਦਾ ਨੀਂਹ ਪੱਥਰ ਪਿਛਲੇ ਸਾਲ ਅਪ੍ਰੈਲ ਵਿਚ ਰੱਖਿਆ ਗਿਆ ਸੀ ਅਤੇ ਦਸੰਬਰ ਵਿਚ ਕੰਮ ਸ਼ੁਰੂ ਹੋਇਆ ਸੀ। ਵੀਡੀਓ ਵਿਚ ਸਾਹਮਣੇ ਆਏ ਮੰਦਰ ਕੰਪਲੈਕਸ ਦੇ ਆਖਰੀ ਮਾਸਟਰ ਪਲਾਨ ਮੁਤਾਬਕ ਇੱਥੇ ਇਕ ਵੱਡਾ ਐਂਫੀਥਿਏਟਰ ਹੈ। ਇਸ ਦੇ ਨਾਲ ਹੀ ਇਕ ਲਾਈਬ੍ਰੇਰੀ, ਇਕ ਜਮਾਤ ਤੇ ਭਾਈਚਾਰਕ ਕੇਂਦਰ ਵੀ ਅਬੂ ਮੂਰਿਖਾ ਖੇਤਰ ਵਿਚ ਕੰਪਲੈਕਸ ਦੇ ਅੰਦਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਨਿਊਯਾਰਕ : ਕਾਗਜ਼ 'ਚ ਲਪੇਟੀਆਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ
ਮੰਦਰ ਦੇ ਬੁਲਾਰੇ ਅਸ਼ੋਕ ਕੋਟੇਚਾ ਨੇ ਦੱਸਿਆ ਕਿ ਮਾਸਟਰ ਪਲਾਨ ਦੇ ਡਿਜ਼ਾਇਨ ਨੂੰ 2020 ਦੀ ਸ਼ੁਰੂਆਤ ਵਿਚ ਪੂਰਾ ਕੀਤਾ ਗਿਆ ਸੀ। ਇਤਿਹਾਸਕ ਮੰਦਰ ਦਾ ਕੰਮ ਭਾਈਚਾਰੇ ਦੇ ਸਮਰਥਨ ਅਤੇ ਭਾਰਤ-ਯੂ. ਏ. ਈ. ਦੀ ਅਗਵਾਈ ਨਾਲ ਅੱਗੇ ਵੱਧ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰੀਗਰਾਂ ਨੇ ਰਾਜਸਥਾਨ ਤੇ ਗੁਜਰਾਤ ਵਿਚ ਵੱਖ-ਵਖ ਥਾਵਾਂ 'ਤੇ 25,000 ਕਿਊਬਿਕ ਫੁੱਟ ਪੱਥਰ ਦੀ ਨੱਕਾਸ਼ੀ ਕੀਤੀ ਹੈ। ਇਹ ਮੰਦਰ ਦਾ ਇਕ ਵੱਡਾ ਹਿੱਸਾ ਹੈ। ਸੰਗਮਰਮਰ ਇਟਲੀ ਤੋਂ ਲਿਆਂਦਾ ਗਿਆ ਹੈ ਤੇ ਬਲੁਆ ਪੱਥਰ ਰਾਜਸਥਾਨ ਦਾ ਹੈ।
ਪਾਕਿ : ਈਸਾਈ ਬੀਬੀ ਅਤੇ ਉਸ ਦੇ ਪੁੱਤਰ ਦੀ ਮੋਬ ਲਿਚਿੰਗ, ਸਰਕਾਰ ਮੌਨ
NEXT STORY