ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਹਿੰਸਕ ਅਤੇ ਘਟੀਆ ਸੋਚ ਵਾਲੇ ਇਨਸਾਨ ਦੁਨੀਆ ਦੇ ਹਰ ਕੋਨੇ ਵਿਚ ਮੌਜੂਦ ਹਨ ਚਾਹੇ ਉਹ ਖੇਤਰ ਦੁਨੀਆ ਦਾ ਸ਼ਕਤੀਸਾਲੀ ਤੇ ਵਿਕਸਿਤ ਖੇਤਰ ਹੀ ਕਿਉਂ ਨਾ ਹੋਵੇ। ਅਜਿਹੇ ਲੋਕ ਆਪਣੇ ਕੰਮਾਂ ਕਰਕੇ ਆਪਣੇ ਰਾਸ਼ਟਰ ਅਤੇ ਕੌਂਮ ਦੇ ਮੱਥੇ 'ਤੇ ਕਲੰਕ ਲਗਾ ਦਿੰਦੇ ਹਨ। ਅਜਿਹੀ ਹੀ ਇਕ ਘਟਨਾ ਅਮਰੀਕਾ ਦੇ ਨਿਊਯਾਰਕ ਵਿਚ ਵਾਪਰੀ ਹੈ, ਜਿਥੇ ਪੁਲਸ ਨੂੰ ਦੋ ਨਵਜੰਮੇ ਬੱਚਿਆਂ ਦੀਆਂ ਕਾਗਜ਼ ਵਿਚ ਲਪੇਟੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਕੋਵਿਡ-19 ਰੈੱਡ ਜ਼ੋਨ 'ਚ ਦਾਖ਼ਲ ਹੋਵੇਗਾ ਟੋਰਾਂਟੋ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਨਿਊਯਾਰਕ ਸਿਟੀ ਵਿਚ ਇਕ ਇਮਾਰਤ ਵਿਚ ਦੋ ਮ੍ਰਿਤਕ ਨਵਜੰਮੇ ਬੱਚੇ ਕਾਗਜ਼ ਵਿਚ ਲਪੇਟੇ ਹੋਏ ਮਿਲੇ ਹਨ, ਜੋ ਕਿ ਇਕ ਮੰਦਭਾਗੀ ਘਟਨਾ ਹੈ। ਪੁਲਸ ਵਿਭਾਗ ਅਨੁਸਾਰ ਬ੍ਰੋਨਕਸ ਵਿਚ ਇਕ ਇਮਾਰਤ ਦੇ ਸੁਪਰਡੈਂਟ ਨੇ ਲਗਭਗ 2 ਵਜੇ ਬੇਹੋਸ਼ ਬੱਚਿਆਂ ਨੂੰ ਵੇਖਿਆ ਅਤੇ ਬੱਚਿਆਂ ਨੂੰ ਬ੍ਰੋਨਕਸ ਲੇਬਨਾਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੱਚਿਆਂ ਦੀ ਮੌਤ ਦਾ ਕਾਰਨ ਅਜੇ ਸ਼ਪੱਸਟ ਨਹੀਂ ਹੋਇਆ ਹੈ, ਨਾਲ ਹੀ ਉਨ੍ਹਾਂ ਦੇ ਮਾਪਿਆਂ ਦਾ ਵੀ ਪਤਾ ਨਹੀਂ ਲੱਗਾ ਹੈ। ਇਸ ਤੋਂ ਬਿਨਾਂ ਕੋਈ ਹੋਰ ਵੇਰਵਾ ਉਪਲੱਬਧ ਨਹੀਂ ਹੋਇਆ ਹੈ। ਡਿਪਟੀ ਚੀਫ਼ ਟਿਮੋਥੀ ਮੈਕਕੋਰਮੈਕ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਇਸ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ! ਕੋਵਿਡ-19 ਰੈੱਡ ਜ਼ੋਨ 'ਚ ਦਾਖ਼ਲ ਹੋਵੇਗਾ ਟੋਰਾਂਟੋ
NEXT STORY