ਫਰਾਂਸ— ਦੁਨੀਆ ਵਿਚ ਕਈ ਵਾਰ ਕੁਝ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਤੇ ਯਕੀਨ ਕਰ ਪਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੀ ਹੀ ਇਕ ਜਗ੍ਹਾ ਫਰਾਂਸ ਦੇ 100 ਟਾਪੂਆਂ ਦੇ ਸਮੂਹ ਫੈਂਚ ਪੋਲੀਨੇਸ਼ੀਆ ਵਿਚ ਹੈ। ਇਨ੍ਹਾਂ ਵਿਚੋਂ ਇਕ ਟਾਪੂ ਦਾ ਨਾਂ ਟੀਕੇਹਾਊ ਹੈ, ਜੋ ਆਪਣੀ ਸੁੰਦਰਤਾ ਕਾਰਨ ਲੋਕਾਂ ਵਿਚਾਲੇ ਲੰਬੇ ਸਮੇਂ ਤੋਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਟੀਕੇਹਾਊ ਦਾ ਮਤਲਬ ਹੁੰਦਾ ਹੈ ਸ਼ਾਂਤ ਜਗ੍ਹਾ। ਇਹ ਜਗ੍ਹਾ ਅਸਲ ਵਿਚ ਇਕ ਖਾੜੀ ਹੈ, ਜੋ 27 ਕਿਲੋਮੀਟਰ ਲੰਬੀ ਹੈ। ਰਿੰਗ ਸ਼ੇਪ ਵਿਚ ਮੌਜੂਦ ਇਸ ਆਈਲੈਂਡ ਵਿਚ ਸਭ ਤੋਂ ਜ਼ਿਆਦਾ ਮੱਛੀਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਕਾਰਨ ਇਹ ਜਗ੍ਹਾ ਫਿਸ਼ਿੰਗ ਦੇ ਲਈ ਕਾਫੀ ਮਸ਼ਹੂਰ ਹੈ। ਇਸ ਤੋਂ ਇਲਾਵਾ ਇਥੇ ਆਉਣ ਵਾਲੇ ਟੂਰਿਸਟ ਡਾਈਵਿੰਗ ਅਤੇ ਬੋਟਿੰਗ ਦਾ ਵੀ ਮਜ਼ਾ ਲੈਂਦੇ ਹਨ।
ਸਿਰਫ 400 ਲੋਕਾਂ ਦੀ ਹੈ ਆਬਾਦੀ
ਇਸ ਜਗ੍ਹਾਂ ਦੀ ਖੂਬਸੂਰਤੀ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਇਸ ਟਾਪੂ ਤੱਕ ਖਿੱਚ ਕੇ ਲੈ ਆਉਂਦੀ ਹੈ ਪਰ ਤਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਥੋਂ ਦੀ ਕੁੱਲ ਸੰਖਿਆ ਸਿਰਫ 400 ਹੈ। ਇਸ ਕਾਰਨ ਇਕੇ ਬਿਲਕੁਲ ਵੀ ਰੋਲਾ ਨਹੀਂ ਹੁੰਦਾ।
ਖੂਬਸੂਰਤ ਰਿਜ਼ੋਰਟਜ਼ ਨਾਲ ਭਰੀ ਹੈ ਇਹ ਜਗ੍ਹਾ
ਇਸ ਜਗ੍ਹਾ 'ਤੇ ਹਨੀਮੂਨ ਮਨਾਉਣ ਵਾਲੇ ਜੋੜੇ ਆਉਣਾ ਕਾਫੀ ਪਸੰਦ ਕਰਦੇ ਹਨ। ਖੂਬਸੂਰਤ ਰਿਜ਼ੋਰਟਜ਼ ਅਤੇ ਹੋਟਲਸ ਜੋੜਿਆ ਲਈ ਸਕੂਨ ਦੇ ਪਲ ਬਿਤਾਉਣ ਲਈ ਕਾਫੀ ਮਸ਼ਹੂਰ ਹਨ। ਜੇਕਰ ਤੁਹਾਨੂੰ ਭੱਜ-ਦੌੜ ਦੀ ਜ਼ਿੰਦਗੀ ਤੋਂ ਦੂਰ ਰਿਲੈਕਸ ਕਰਨ ਦਾ ਮਨ ਹੈ ਤਾਂ ਇਹ ਜਗ੍ਹਾ ਤੁਹਾਡੇ ਲਈ ਪਰਫੈਕਟ ਸਾਬਤ ਹੋ ਸਕਦੀ ਹੈ।
ਵਿਦੇਸ਼ੀ ਧਰਤੀ 'ਤੇ ਡੁੱਲ੍ਹਿਆ ਸੀ ਪੰਜਾਬੀ ਦਾ ਖੂਨ, ਸਾਹਮਣੇ ਆਈ ਇਕ ਹੋਰ ਸੱਚਾਈ
NEXT STORY