ਬਾਕੂ : 105 ਯਾਤਰੀਆਂ ਨਾਲ ਭਰਿਆ ਇਕ ਹਵਾਈ ਜਹਾਜ਼ ਏਅਰਪੋਰਟ 'ਤੇ ਲੈਂਡਿੰਗ ਤੋਂ ਐਨ ਪਹਿਲਾਂ ਕ੍ਰੈਸ਼ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਵਾਈ ਜਹਾਜ਼ ਵਿੱਚ 105 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਕਜ਼ਾਕਿਸਤਾਨ ਦੇ ਹੈਲਥ ਵਿਭਾਗ ਵਲੋਂ ਹੁਣ ਤਕ ਇਸ ਹਾਦਸੇ ਵਿੱਚ 42 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਕ੍ਰੈਸ਼ ਹੋਇਆ ਹਵਾਈ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ, ਜੋਕਿ ਕਜ਼ਾਕਿਸਤਾਨ ਦੇ ਅਕਾਤੂ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਰੂਸੀ ਸਮਾਚਾਰ ਏਜੰਸੀਆਂ ਨੇ ਇਸ ਹਾਦਸੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਬਾਕੂ ਤੋਂ ਗ੍ਰੋਨਜੀ ਜਾ ਰਿਹਾ ਸੀ।
ਗ੍ਰੋਜ਼ਨੀ ਰੂਸ ਦੇ ਚੇਚਨੀਆ ਖੇਤਰ 'ਚ ਪੈਂਦਾ ਹੈ ਪਰ ਧੁੰਦ ਵੱਧ ਹੋਣ ਕਾਰਨ ਜਹਾਜ਼ ਨੂੰ ਗਰੋਂਜੇ ਵੱਲ ਮੋੜ ਦਿੱਤਾ ਗਿਆ। ਕੁਝ ਟਵਿੱਟਰ ਹੈਂਡਲਸ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਵਿੱਚ 105 ਯਾਤਰੀ ਸਵਾਰ ਸਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਅਜ਼ਰਬਾਈਜਾਨ ਅਤੇ ਰੂਸੀ ਨਾਗਰਿਕ ਸਨ। ਸੋਸ਼ਲ ਮੀਡੀਆ 'ਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਨ੍ਹਾਂ 'ਚੋਂ 25 ਦੇ ਕਰੀਬ ਯਾਤਰੀ ਇਸ ਹਾਦਸੇ 'ਚ ਵਾਲ-ਵਾਲ ਬਚ ਗਏ ਹਨ। ਜਿਨ੍ਹਾਂ ਵਿੱਚੋਂ 22 ਯਾਤਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਕਜ਼ਾਕਿਸਤਾਨ ਦੇ ਹੈਲਥ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤਕ ਇਸ ਹਾਦਸੇ ਵਿੱਚ 42 ਲੋਕ ਮਾਰੇ ਜਾ ਚੁੱਕੇ ਹਨ। ਮੌਕੇ ਉੱਤੇ ਰੈਸਕਿਉ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦੇ ਖਦਸ਼ੇ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਜ਼ਰਬਾਈਜਾਨ ਏਅਰਲਾਈਨਜ਼ ਨੇ ਕਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ ਐਂਬਰੇਅਰ 190 ਏਅਰਕ੍ਰਾਫਟ ਸੀ। ਇਸ ਦਾ ਨੰਬਰ J2-8243 ਸੀ। ਇਸ ਨੂੰ ਬਾਕੂ ਤੋਂ ਗ੍ਰੋਨਜੀ ਮਾਰਗ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਕਾਤੂ ਤੋਂ ਤਿੰਨ ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ
NEXT STORY