ਹੈਰਿਸਨ (ਅਮਰੀਕਾ) (ਯੂ. ਐੱਨ. ਆਈ) : ਵੈਸਟਚੈਸਟਰ ਕਾਊਂਟੀ ’ਚ ਨਿਊਯਾਰਕ ਹਾਈਵੇਅ ’ਤੇ ਸ਼ੁੱਕਰਵਾਰ ਸ਼ਾਮ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 1 ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ’ਚ 2 ਹੀ ਲੋਕ ਸਵਾਰ ਸਨ।
ਹਾਦਸੇ ਕਾਰਨ ਮੈਨਹੱਟਨ ਤੋਂ ਲਗਭਗ 40 ਕਿਲੋਮੀਟਰ ਉੱਤਰ-ਪੂਰਬ ਵੱਲ ਹੈਰਿਸਨ ’ਚ ਅੰਤਰਰਾਜੀ ਹਾਈਵੇਅ ਨੰਬਰ 684 ’ਤੇ ਸ਼ਾਮ ਲਗਭਗ 7 ਵਜੇ ਆਵਾਜਾਈ ਪ੍ਰਭਾਵਿਤ ਹੋ ਗਈ। ਮੌਕੇ ਤੋਂ ਪ੍ਰਾਪਤ ਵੀਡੀਓ ’ਚ ਨੁਕਸਾਨਿਆ ਗਿਆ ਚਿੱਟਾ ਜਹਾਜ਼ ਅੱਧ ਵਿਚਕਾਰ ਰੇਲਿੰਗ ਦੇ ਕੋਲ ਖੜ੍ਹਾ ਨਜ਼ਰ ਆਇਆ ਅਤੇ ਐਮਰਜੈਂਸੀ ਵਾਹਨਾਂ ਨੇ ਆਵਾਜਾਈ ਨੂੰ ਰੋਕ ਦਿੱਤਾ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਵਰਨਰ ਕੈਥੀ ਹੋਚੁਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਈਂਧਨ ਨੂੰ ਸਾਫ਼ ਕਰਨ ਲਈ ਵਾਤਾਵਰਣ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਮੌਜੂਦ ਸਨ। ਹੋਚੁਲ ਨੇ ਇਕ ਬਿਆਨ ’ਚ ਕਿਹਾ ਕਿ ਇਸ ਘਟਨਾ ਦੌਰਾਨ ਪੀੜਤ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ ਅਤੇ ਮੈਂ ਜ਼ਖਮੀ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਰਪੀ ਦੇਸ਼ ਲਗਜ਼ਮਬਰਗ ਦੀ ਯਾਤਰਾ ਦੌਰਾਨ ਜ਼ਖਮੀ ਹੋਈ ਨੈਨਸੀ ਪੇਲੋਸੀ, ਹਸਪਤਾਲ 'ਚ ਕਰਾਇਆ ਦਾਖ਼ਲ
NEXT STORY