ਨੇਪੀਡਾਉ (ਬਿਊਰੋ): ਮਿਆਂਮਾਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹਵਾਈ ਜਹਾਜ਼ 'ਤੇ ਗੋਲੀਬਾਰੀ ਕੀਤੀ ਗਈ। ਇਹ ਹਮਲਾ ਜ਼ਮੀਨ ਤੋਂ ਕੀਤਾ ਗਿਆ ਅਤੇ ਗੋਲੀ 3500 ਫੁੱਟ ਦੀ ਉਚਾਈ 'ਤੇ ਉੱਡਦੇ ਹਵਾਈ ਜਹਾਜ਼ 'ਚ ਬੈਠੇ ਵਿਅਕਤੀ ਨੂੰ ਲੱਗੀ। ਗੋਲੀ ਲੱਗਣ ਤੋਂ ਬਾਅਦ ਜਹਾਜ਼ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਖੂਨ ਨਾਲ ਲਥਪਥ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਇਸ ਜਹਾਜ਼ ਵਿੱਚ 63 ਯਾਤਰੀ ਸਵਾਰ ਸਨ। ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਇਕਾਵ ਵਿਖੇ ਉਤਰਨ ਵਾਲੀ ਸੀ। ਉਦੋਂ ਹੀ ਹਮਲਾ ਕੀਤਾ ਗਿਆ। ਇਸ ਘਟਨਾ ਨਾਲ ਜੁੜੀਆਂ ਕਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਜਹਾਜ਼ 'ਚ ਗੋਲੀ ਦੇ ਛੇਕ ਦਿਖਾਈ ਦੇ ਰਹੇ ਹਨ। ਖੂਨ ਨਾਲ ਲਥਪਥ ਸੀਟ 'ਤੇ ਇਕ ਪੁਰਸ਼ ਯਾਤਰੀ ਬੈਠਾ ਹੈ।ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਗਰਦਨ ਦੇ ਕੋਲ ਲੱਗੀ।

ਲੋਈਕਾਵ ਵਿੱਚ ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਦਫਤਰ ਨੇ ਕਿਹਾ ਕਿ ਸ਼ਹਿਰ ਲਈ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਵਿਦਰੋਹੀ ਬਲਾਂ 'ਤੇ ਜਹਾਜ਼ 'ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ - ਹਾਲਾਂਕਿ ਬਾਗੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਮਿਆਂਮਾਰ ਦੀ ਸੱਤਾਧਾਰੀ ਮਿਲਟਰੀ ਕੌਂਸਲ ਦੇ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਯਾਤਰੀ ਜਹਾਜ਼ 'ਤੇ ਇਸ ਤਰ੍ਹਾਂ ਦਾ ਹਮਲਾ ਜੰਗੀ ਅਪਰਾਧ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵੈਕਸੀਨ ਟ੍ਰਾਇਲ ਲਈ 'ਬਾਂਦਰਾਂ' ਦੀ ਕਮੀ, ਵਿਗਿਆਨੀਆਂ ਨੇ ਕੋਰੋਨਾ ਸਮੇਤ ਕਈ ਬੀਮਾਰੀਆਂ 'ਤੇ ਰੋਕੀ ਰਿਸਰਚ
ਪੂਰਬੀ ਰਾਜ ਕਾਯਾ ਵਿੱਚ ਫ਼ੌਜੀ ਅਤੇ ਬਾਗੀ ਸਮੂਹ ਪਿਛਲੇ ਫਰਵਰੀ ਵਿੱਚ ਦੇਸ਼ ਦੀ ਜਮਹੂਰੀ ਤੌਰ 'ਤੇ ਚੁਣੀ ਗਈ ਸਰਕਾਰ ਦਾ ਤਖਤਾ ਪਲਟਣ ਅਤੇ ਕਬਜ਼ਾ ਕਰਨ ਦੇ ਬਾਅਦ ਤੋਂ ਤਿੱਖੀ ਲੜਾਈ ਲੜ ਰਹੇ ਹਨ।ਮਿਆਂਮਾਰ ਵਿੱਚ ਫ਼ੌਜੀ ਸਰਕਾਰ ਦੇ ਨੇਤਾ ਨੇ ਦੇਸ਼ ਵਿੱਚ ਚੋਣਾਂ ਦੀ ਤਿਆਰੀ ਲਈ ਐਮਰਜੈਂਸੀ ਦੀ ਸਥਿਤੀ ਨੂੰ ਹੋਰ ਛੇ ਮਹੀਨਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਆਗੂ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਅਗਲੇ ਸਾਲ ਹੋਣਗੀਆਂ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 1 ਫਰਵਰੀ ਨੂੰ ਫ਼ੌਜ ਨੇ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ। ਫ਼ੌਜ ਨੇ ਨਵੰਬਰ 2020 ਦੀਆਂ ਆਮ ਚੋਣਾਂ ਵਿੱਚ ਕਥਿਤ ਧੋਖਾਧੜੀ ਦਾ ਹਵਾਲਾ ਦਿੱਤਾ, ਜਿਸ ਵਿੱਚ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਫੌਜੀ ਸਮਰਥਿਤ ਪਾਰਟੀ ਨੇ ਖਰਾਬ ਪ੍ਰਦਰਸ਼ਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੈਕਸੀਨ ਟ੍ਰਾਇਲ ਲਈ 'ਬਾਂਦਰਾਂ' ਦੀ ਕਮੀ, ਵਿਗਿਆਨੀਆਂ ਨੇ ਕੋਰੋਨਾ ਸਮੇਤ ਕਈ ਬੀਮਾਰੀਆਂ 'ਤੇ ਰੋਕੀ ਰਿਸਰਚ
NEXT STORY