ਸਿਡਨੀ— ਖੂਨ ਵਿਚ ਪਾਏ ਜਾਣ ਵਾਲੇ ਪਲੇਟਲੈੱਟਸ ਮਨੁੱਖੀ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਣ ਵਿਚ ਸਹਾਇਕ ਹੁੰਦੇ ਹਨ ਅਤੇ ਮਲੇਰੀਆ ਬੁਖਾਰ ਤੋਂ ਬਚਾਉਂਦੇ ਹਨ। ਇਕ ਅਧਿਐਨ ਮੁਤਾਬਕ ਪਲੇਟਲੈੱਟਸ ਨਾਲ ਖੂਨ ਵਿਚ ਪੈਦਾ ਹੋਣ ਵਾਲੇ 60 ਫੀਸਦੀ ਮਲੇਰੀਆ ਪਰਜੀਵੀ ਨਸ਼ਟ ਹੋ ਜਾਂਦੇ ਹਨ।
ਅਧਿਐਨ ਵਿਚ ਪਾਇਆ ਗਿਆ ਹੈ ਕਿ ਮਲੇਰੀਆ ਤੋਂ ਪੀੜਤ ਮਰੀਜ਼ਾਂ ਦੇ ਖੂਨ ਵਿਚ ਮੌਜੂਦ ਪਲੇਟਲੈੱਟਸ ਵਿਚ ਮਲੇਰੀਆ ਦੇ ਪਰਜੀਵੀ ਨੂੰ ਨਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ। ਮਲੇਰੀਆ ਦੇ ਪ੍ਰਮੁੱਖ ਪਰਜੀਵੀ ਪਲਾਜਮੋਡੀਅਮ ਫਾਲਸੀਪੈਰਮ, ਪੀ. ਮਲੇਰੀਆ ਅਤੇ ਪੀ. ਕਲੋਨੇਸੀ ਹਨ, ਜਿਸ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ। ਅਧਿਐਨ ਦੇ ਮੁੱਖ ਲੇਖਕ ਅਤੇ ਆਸਟਰੇਲੀਆ ਸੰਗਠਨ ਮੇਂਜਿਜ ਸਕੂਲ ਆਫ ਹੈਲਥ ਰਿਸਰਚ ਦੇ ਡਾਕਟੋਰਲ ਦੇ ਵਿਦਿਆਰਥੀ ਸਟੀਵਨ ਖੋ ਨੇ ਕਿਹਾ ਕਿ ਇਹ ਅਹਿਮ ਖੋਜ ਹੈ, ਕਿਉਂਕਿ ਕਿਸੇ ਮਨੁੱਖੀ ਇਨਫੈਕਸ਼ਨ ਦੇ ਰੋਗ ਵਿਚ ਪਲੇਟਲੈੱਟਸ ਵਲੋਂ ਰੱਖਿਆ ਕੀਤੇ ਜਾਣ ਦਾ ਪਹਿਲਾ ਪ੍ਰਤੱਖ ਸਬੂਤ ਹੈ।
ਪਹਿਲੀ ਵਾਰ ਮੀਡੀਆ ਸਾਹਮਣੇ ਆਈ ਓਸਾਮਾ ਬਿਨ ਲਾਦੇਨ ਦੀ ਮਾਂ ਨੇ ਕਿਹਾ...
NEXT STORY