ਰਿਆਦ— ਦੁਨੀਆ ਦਾ ਸਭ ਤੋਂ ਖੁੰਖਾਰ ਅੱਤਵਾਦੀ ਰਿਹਾ ਓਸਾਮਾ ਬਿਨ ਲਾਦੇਨ ਕਦੇ ਬਹੁਤ ਸ਼ਰਮੀਲਾ ਹੋਇਆ ਕਰਦਾ ਸੀ। ਉਹ ਆਮ ਬੱਚਿਆਂ ਵਾਂਗ ਹੀ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਪੜ੍ਹਾਈ ਵਿਚ ਵੀ ਕਾਫੀ ਤੇਜ਼ ਸੀ। ਓਸਾਮਾ ਬਿਨ ਲਾਦੇਨ ਦੇ ਬਚਪਨ ਬਾਰੇ ਇਹ ਸਾਰੀਆਂ ਗੱਲਾਂ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਮਾਂ ਨੇ ਦੱਸੀਆਂ ਹਨ। ਜੋ ਪਹਿਲੀ ਵਾਰ ਮੀਡੀਆ ਨਾਲ ਮੁਖਾਤਿਬ ਹੋਈ।
'ਦਿ ਗਾਰਜੀਅਨ' ਨੂੰ ਦਿੱਤੀ ਇੰਟਰਵਿਊ ਵਿਚ ਆਲੀਆ ਘਾਨੇਮ ਨੇ ਦੱਸਿਆ ਕਿ ਓਸਾਮਾ ਦੇ ਜਨਮ ਦੇ ਕੁਝ ਸਮੇਂ ਬਾਅਦ ਹੀ ਉਸ ਦੇ ਪਿਤਾ ਤੋਂ ਤਲਾਕ ਲੈ ਲਿਆ ਸੀ ਅਤੇ ਦੂਸਰਾ ਵਿਆਹ ਕਰ ਲਿਆ ਸੀ। ਹੁਣ ਉਨ੍ਹਾਂ ਦਾ ਇਕ ਪਰਿਵਾਰ ਹੈ ਪਰ ਓਸਾਮਾ ਬਾਰੇ ਉਹ ਕਹਿੰਦੀ ਹੈ ਕਿ ਉਸ ਦੀ ਪਹਿਲੀ ਔਲਾਦ ਲਾਦੇਨ ਕਾਫੀ ਸ਼ਰਮੀਲਾ ਸੀ ਅਤੇ ਉਹ ਉਸ ਨਾਲ ਬਹੁਤ ਪਿਆਰ ਕਰਦਾ ਸੀ।
ਉਸ ਨੇ ਦੱਸਿਆ ਕਿ ਜਦੋਂ ਓਸਾਮਾ 20 ਸਾਲ ਦੇ ਨੇੜੇ-ਤੇੜੇ ਸੀ ਤਾਂ ਉਹ ਕਾਫੀ ਮਜ਼ਬੂਤ, ਪ੍ਰੇਰਿਤ ਅਤੇ ਪਵਿੱਤਰ ਸੀ ਪਰ ਬਾਅਦ ਵਿਚ ਉਹ ਬਦਲ ਗਿਆ। ਜੇਹਦਾ ਦੀ ਕਿੰਗ ਅਬਦੁੱਲਾ ਜੀਜ਼ ਯੂਨੀਵਰਸਿਟੀ ਵਿਚ ਪੜ੍ਹਾਈ ਦੇ ਦੌਰਾਨ ਹੀ ਓਸਾਮਾ ਕੱਟੜਪੰਥੀ ਬਣਿਆ। ਬੇਟੇ ਦੇ ਬਚਪਨ ਨੂੰ ਯਾਦ ਕਰਦੇ ਹੋਏ ਘਾਨੇਮ ਨੇ ਦੱਸਿਆ, ''ਯੂਨੀਵਰਸਿਟੀ ਦੇ ਲੋਕਾਂ ਨੇ ਉਸ ਨੂੰ ਬਦਲ ਦਿੱਤਾ। ਉਹ ਇਕ ਵੱਖਰਾ ਆਦਮੀ ਬਣ ਗਿਆ।''
ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ 'ਤੇ ਲੱਗੀ ਪਾਬੰਦੀ
NEXT STORY