ਲਾਹੌਰ— ਲਾਹੌਰ ਹਾਈ ਕੌਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਮੁਹੰਮਦ ਸਫਦਰ ਨੂੰ ਅਵੇਨਫੀਲਡ ਜਾਇਦਾਦ ਭ੍ਰਿਸ਼ਟਾਚਾਰ ਮਾਮਲੇ 'ਚ ਮਿਲੀ ਕੈਦ ਦੀ ਸਜ਼ਾ ਖਿਲਾਫ ਦਾਇਰ ਪਟੀਸ਼ਨ ਅੱਜ ਮਨਜ਼ੂਰ ਕਰ ਲਈ। ਹਾਈ ਕੋਰਟ ਨੇ ਮੁੱਖ ਜੱਜ ਮੁਹੰਮਦ ਯਾਵਰ ਅਲੀ ਨੇ ਵਕੀਲ ਏ.ਕੇ. ਡੋਗਰ ਦੀ ਪਟੀਸ਼ਨ 'ਤੇ ਸੁਣਵਾਈ ਲਈ ਇਕ ਪੀਠ ਦਾ ਗਠਨ ਕੀਤਾ। ਡੋਗਰ ਨਵਾਜ਼ ਸ਼ਰੀਫ ਦੇ ਵਕੀਲ ਨਾਲ ਹੀ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਇੰਡ ਹਾਫਿਜ਼ ਸਈਦ ਦੇ ਵੀ ਵਕੀਲ ਹਨ।
ਡੋਗਰ ਨੇ ਅਵੇਨਫੀਲਡ ਮਾਮਲੇ 'ਚ ਪਿਛਲੇ ਮਹੀਨੇ ਸ਼ਰੀਫ ਪਰਿਵਾਰ ਨੂੰ ਜਵਾਬਦੇਹੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ। ਜੱਜ ਅਲੀ ਨੇ ਜੱਜ ਸ਼ਮਸ ਮਹਿਮੂਦ ਮਿਰਜਾ, ਜੱਜ ਸਾਜ਼ਿਦ ਮਹਿਮੂਦ ਸੇਠੀ ਤੇ ਜੱਜ ਮੁਜ਼ਾਹਿਦ ਮੁਫਤਕੀਮ ਦੀ ਤਿੰਨ ਮੈਂਬਰੀ ਪੀਠ ਗਠਿਤ ਕੀਤੀ ਜੋ 8 ਅਗਲਤ ਨੂੰ ਡੋਗਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਵਿਦੇਸ਼ 'ਚ ਉਨ੍ਹਾਂ ਦੇ ਪਰਿਵਾਰ ਵੱਲੋਂ ਜਾਇਦਾਦਾਂ ਦੀ ਖਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ 6 ਜੁਲਾਈ ਨੂੰ ਸ਼ਰੀਫ, ਮਰੀਅਮ ਤੇ ਸਫਦਰ ਨੂੰ 10, 7 ਤੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸ਼ਰੀਫ ਤੇ ਉਨ੍ਹਾਂ ਦੀ ਧੀ 'ਤੇ 1.5 ਕਰੋੜ ਡਾਲਰ ਤੇ 26 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਤਿੰਨੇ ਰਾਵਲਪਿੰਡੀ ਦੀ ਅਡਿਆਲਾ ਜੇਲ 'ਚ ਸਜ਼ਾ ਭੁਗਤ ਰਹੇ ਹਨ।
ਅਮਰੀਕੀ ਵਿਦੇਸ਼ ਮੰਤਰੀ ਨੇ ਮਿਆਂਮਾਰ ਨੂੰ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ
NEXT STORY