ਸਿੰਗਾਪੁਰ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਨੀਵਾਰ ਨੂੰ ਮਿਆਂਮਾਰ ਨੂੰ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ। ਰਖਾਇਨ ਸੂਬੇ 'ਚ ਰੋਹਿੰਗਿਆ ਮੁਸਲਮਾਨਾਂ 'ਤੇ ਹੋਈ ਹਿੰਸਾ ਦੀ ਰਿਪੋਰਟਿੰਗ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਾਈਕ ਨੇ ਟਵਿਟਰ 'ਤੇ ਲਿਖਿਆ ਸਿੰਗਾਪੁਰ 'ਚ ਆਸੀਆਨ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ। ਉਥੇ ਮੈਂ ਮਿਆਂਮਾਰ ਦੇ ਵਿਦੇਸ਼ ਮੰਤਰੀ ਕਿਆਵ ਤਿਨ ਦੇ ਸਾਹਮਣੇ ਰਾਈਟਰ ਦੇ ਦੋਵਾਂ ਰਿਪੋਰਟਰਾਂ ਦਾ ਮਾਮਲਾ ਚੁੱਕਿਆ ਤੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮਿਆਂਮਾਰ ਸਰਕਾਰ ਦੇ ਬੁਲਾਰੇ ਝਾਵ ਹੇਟੇ ਨੇ ਪੋਂਪੀਓ ਦੀ ਟਿੱਪਣੀ 'ਤੇ ਪੁੱਛੇ ਸਵਾਲ 'ਤੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਕੋਰਟ 'ਚ ਹੈ ਤੇ ਸੰਵਿਧਾਨ ਦੇ ਮੁਤਾਬਕ ਸਾਡੀ ਨਿਆਂਪਾਲਿਕਾ ਸੁਤੰਤਰ ਹੈ, ਇਸ ਲਈ ਸਾਨੂੰ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਰਾਈਟਰ ਦੇ ਦੋਵੇਂ ਪੱਤਰਕਾਰ ਵਾ ਲੋਨ (28) ਤੇ ਕਿਆਵ ਸੋਈ ਓ (32) ਨੂੰ ਪਿਛਲੇ ਸਾਲ ਦਸੰਬਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਜਾਣਕਾਰੀ ਜਮ੍ਹਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਸਾਬਿਤ ਹੋਣ 'ਤੇ ਉਨ੍ਹਾਂ ਨੂੰ 14 ਸਾਲ ਦੀ ਸਜ਼ਾ ਹੋ ਸਕਦੀ ਹੈ। ਮਿਆਂਮਾਰ ਕੋਰਟ 'ਚ ਇਸ ਸਾਲ 9 ਜੁਲਾਈ ਨੂੰ ਉਨ੍ਹਾਂ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਗਿਆ। ਦੋਸ਼ ਪੱਤਰ ਮੁਤਾਬਕ ਉਨ੍ਹਾਂ 'ਤੇ ਆਫਿਸਿਆਲ ਸਿਕ੍ਰੇਟਸ ਐਕਟ 1923 ਦੇ ਉਲੰਘਣ ਦਾ ਦੋਸ਼ ਹੈ।

ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ 37 ਕਰੋੜ ਦੀਆਂ ਗੱਡੀਆਂ 'ਤੇ ਚਲਵਾਇਆ ਬੁਲਡੋਜ਼ਰ
NEXT STORY