ਲੰਡਨ - ਬ੍ਰਿਟੇਨ ਵਿਚ ਲਾਕਡਾਊਨ ਵਿਚ ਢਿੱਲ ਦੇਣ ਦੇ ਪਲਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਪਾਏ ਗਏ ਕੋਰੋਨਾ ਵੈਰੀਐਂਟ ਕਾਰਣ ਬ੍ਰਿਟੇਨ ਨੂੰ ਅਨਲਾਕ ਕਰਨ ਦੇ ਪਲਾਨ ਵਿਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਇੰਗਲੈਂਡ ਪਹਿਲਾਂ ਤੋਂ ਨਿਰਧਾਰਤ ਯੋਜਨਾ ਅਧੀਨ ਸੋਮਵਾਰ ਮੁਲਕ ਨੂੰ ਫਿਰ ਤੋਂ ਖੋਲ੍ਹਣ 'ਤੇ ਅਗਲਾ ਕਦਮ ਚੁੱਕੇਗਾ। ਜਾਨਸਨ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਪਣੇ ਰੋਡਮੈਪ ਵਿਚ ਦੇਰੀ ਕਰਨ ਦੀ ਜ਼ਰੂਰਤ ਹੈ।
ਉਥੇ ਭਾਰਤ ਵਿਚ ਕੋਰੋਨਾ ਦੇ ਹਾਲਾਤ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਇਕ ਵਿਰ ਫਿਰ ਚਿੰਤਾ ਜ਼ਾਹਿਰ ਕੀਤੀ ਹੈ। ਡਬਲਯੂ. ਐੱਚ. ਓ. ਚੀਫ ਟੇਡ੍ਰੋਸ ਐਡਨਹੋਮ ਘੇਬ੍ਰਿਸੀਅਸ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਸਥਿਤੀ ਕਾਫੀ ਚਿੰਤਾਜਨਕ ਹੈ। ਪੂਰੀ ਦੁਨੀਆ ਲਈ ਮਹਾਮਾਰੀ ਦਾ ਦੂਜਾ ਦੌਰ ਜ਼ਿਆਦਾ ਜਾਨਲੇਵਾ ਸਾਬਿਤ ਹੋਣ ਵਾਲਾ ਹੈ।
50 ਤੋਂ ਵਧ ਉਮਰ ਦੇ ਲੋਕਾਂ ਨੂੰ ਦੂਜੀ ਡੋਜ਼ ਜਲਦ - ਜਾਨਸਨ
ਬ੍ਰਿਟੇਨ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਬੀ1.617.2 ਵੈਰੀਐਂਟ ਉੱਤਰੀ ਪੱਛਮੀ ਇੰਗਲੈਂਡ ਅਤੇ ਲੰਡਨ ਵਿਚ ਫੈਲਣ ਲੱਗਾ ਹੈ। ਸਰਕਾਰ ਇਸ ਤੋਂ ਬਚਾਅ ਦੇ ਹਰ ਸੰਭਵ ਯਤਨ ਕਰ ਰਹੀ ਹੈ। ਜਾਨਸਨ ਨੇ ਕਿਹਾ ਕਿ ਟੀਕੇ ਦੀ ਦੂਜੀ ਖੁਰਾਕ 50 ਤੋਂ ਵਧ ਉਮਰ ਦੇ ਲੋਕਾਂ ਅਤੇ ਗੰਭੀਰ ਬੀਮਾਰੀ ਤੋਂ ਗ੍ਰਸਤ ਲੋਕਾਂ ਨੂੰ ਜਲਦ ਤੋਂ ਜਲਦ ਦਿੱਤੀ ਜਾਵੇਗੀ।
ਮੰਗਲ ਗ੍ਰਹਿ ’ਤੇ ਉਤਰਿਆ ਚੀਨ ਦਾ ਪੁਲਾੜ ਵਾਹਨ
NEXT STORY