ਬੀਜਿੰਗ (ਭਾਸ਼ਾ) : ਚੀਨ ਦੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (ਸੀ. ਐਨ. ਐੱਸ. ਏ.) ਨੇ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਲਈ ਦੇਸ਼ ਦਾ ਪਹਿਲਾ ਰੋਵਰ ‘ਝੁਰੋਂਗ’ ਲੈ ਕੇ ਇਕ ਪੁਲਾੜ ਵਾਹਨ ‘ਲਾਲ’ ਗ੍ਰਹਿ ’ਤੇ ਉਤਰ ਗਿਆ ਹੈ। ਇਸ ਦੇ ਨਾਲ ਹੀ ਚੀਨ ਮੰਗਲ ਗ੍ਰਹਿ ’ਤੇ ਰੋਵਰ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰੋਵਰ ਮੰਗਲ ਗ੍ਰਹਿ ’ਤੇ ਯੂਟੋਪੀਆ ਪਲੈਨਿਸ਼ੀਆ ’ਚ ਪਹਿਲਾਂ ਤੋਂ ਚੁਣੇ ਗਏ ਇਲਾਕੇ ਵਿਚ ਉਤਰਿਆ। ਮੰਗਲ ਗ੍ਰਹਿ ’ਤੇ ਪਹੁੰਚਣ ਵਾਲਾ ਰੋਵਰ ਪ੍ਰਤੀ ਘੰਟਾ 200 ਮੀਟਰ ਤਕ ਘੁੰਮ ਸਕਦਾ ਹੈ।
ਇਹ ਵੀ ਪੜ੍ਹੋ-'ਕੋਰੋਨਾ ਮਹਾਮਾਰੀ ਦਾ ਦੂਜਾ ਸਾਲ ਦੁਨੀਆ ਲਈ ਪਹਿਲੇ ਸਾਲ ਦੇ ਮੁਕਾਬਲੇ ਵਧੇਰੇ ਖਤਰਨਾਕ ਹੋਵੇਗਾ'
ਇਸ ਵਿਚ 6 ਵਿਗਿਆਨਕ ਉਪਕਰਣ ਹਨ, ਜਿਨ੍ਹਾਂ ਵਿਚ ਮਲਟੀਕਲਰ ਕੈਮਰਾ, ਰਾਡਾਰ ਤੇ ਮੌਸਮ ਸਬੰਧੀ ਮਾਪਕ ਹੈ। ਇਸ ਦੇ ਮੰਗਲ ਗ੍ਰਹਿ ’ਤੇ 3 ਮਹੀਨੇ ਤਕ ਕੰਮ ਕਰਨ ਦੀ ਸੰਭਾਵਨਾ ਹੈ। ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਚੀਨ ਦੇ ਪੁਲਾੜ ਜਹਾਜ਼ਾਂ ਨੇ ਹਾਲ ਹੀ 'ਚ ਮੰਗਲ ਗ੍ਰਹਿ 'ਚ ਐਂਟਰੀ ਕੀਤੀ। ਨਾਸਾ ਦਾ ਪਰਸੀਵੈਂਸ ਰੋਵਰ ਕਰੀਬ ਸੱਤ ਮਹੀਨੇ ਦੀ ਯਾਤਰਾ ਤੋ ਬਾਅਦ 18 ਫਰਵਰੀ ਨੂੰ ਮੰਗਲ 'ਤੇ ਪਹੁੰਚਿਆ ਸੀ।ਇਸ ਤੋਂ ਪਹਿਲਾਂ ਅਮਰੀਕਾ, ਰੂਸ, ਯੂਰਪੀਨ ਯੂਨੀਅਨ ਅਤੇ ਭਾਰਤ ਨੂੰ ਮੰਗਲ ਗ੍ਰਹਿਤ 'ਤੇ ਪੁਲਾੜ ਯਾਨ ਭੇਜਣ 'ਚ ਕਾਮਯਾਬੀ ਮਿਲ ਚੁੱਕੀ ਹੈ। ਭਾਰਤ 2014 'ਚ ਮੰਗਲ ਗ੍ਰਹਿ 'ਚ ਆਪਣਾ ਪੁਲਾੜ ਯਾਨ ਸਫਲਤਾਪੂਰਵਕ ਭੇਜਣ ਵਾਲਾ ਪਹਿਲਾਂ ਏਸ਼ੀਆਈ ਦੇਸ਼ ਬਣਿਆ ਸੀ।
ਇਹ ਵੀ ਪੜ੍ਹੋ-ਬ੍ਰਿਟੇਨ ਨੇ ਘਟਾਇਆ ਕੋਰੋਨਾ ਵੈਕਸੀਨ ਡੋਜ਼ ਦਾ ਸਮਾਂ, ਹੁਣ ਇੰਨੇ ਹਫਤਿਆਂ ਬਾਅਦ ਲੱਗੇਗੀ ਦੂਜੀ ਡੋਜ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹਮਾਸ ਨੇ ਹੁਣ ਤੱਕ 2500 ਤੋਂ ਵਧ ਰਾਕੇਟ ਦਾਗੇ : ਗੇਂਡੇਲਮੈਨ
NEXT STORY