ਕੋਪਨਹੇਗਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਡੈਨਮਾਰਕ 'ਚ ਦੂਸਰੇ ਭਾਰਤ-ਨਾਰਡਿਕ ਸੰਮੇਲਨ ਵਿੱਚ ਸ਼ਾਮਲ ਹੋਏ। ਇਹ ਸੰਮੇਲਨ ਮੁੱਖ ਤੌਰ 'ਤੇ ਮਹਾਮਾਰੀ ਤੋਂ ਬਾਅਦ ਦੀ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਤੇ ਗਲੋਬਲ ਸੁਰੱਖਿਆ ਲੈਂਡਸਕੇਪ 'ਤੇ ਕੇਂਦਰਿਤ ਸੀ। ਸਿਖਰ ਸੰਮੇਲਨ ਵਿੱਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਦੇ ਪ੍ਰਧਾਨ ਮੰਤਰੀਆਂ ਨੇ ਵੀ ਹਿੱਸਾ ਲਿਆ। ਪਹਿਲਾ ਭਾਰਤ-ਨਾਰਡਿਕ ਸਿਖਰ ਸੰਮੇਲਨ 2018 ਵਿੱਚ ਸਟਾਕਹੋਮ 'ਚ ਹੋਇਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, “ਦੂਜਾ ਭਾਰਤ-ਨਾਰਡਿਕ ਸਿਖਰ ਸੰਮੇਲਨ ਸ਼ੁਰੂ ਹੋਇਆ। ਇਸ ਨਾਲ ਉਭਰਦੀਆਂ ਟੈਕਨਾਲੋਜੀਆਂ, ਨਿਵੇਸ਼, ਸਾਫ਼ ਊਰਜਾ, ਆਰਕਟਿਕ ਖੋਜ ਵਰਗੇ ਖੇਤਰਾਂ ਵਿੱਚ ਨਾਰਡਿਕ ਖੇਤਰ ਦੇ ਨਾਲ ਸਾਡੇ ਬਹੁਪੱਖੀ ਸਹਿਯੋਗ ਨੂੰ ਹੋਰ ਹੁਲਾਰਾ ਮਿਲੇਗਾ।” ਮੋਦੀ ਜਰਮਨੀ ਦੇ ਦੌਰੇ ਤੋਂ ਬਾਅਦ ਬੁੱਧਵਾਰ ਨੂੰ ਡੈਨਮਾਰਕ ਪਹੁੰਚੇ।
ਜਰਮਨੀ 'ਚ ਉਨ੍ਹਾਂ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਵਿਆਪਕ ਗੱਲਬਾਤ ਕੀਤੀ ਅਤੇ 6ਵੀਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਵਿੱਚ ਭਾਗ ਲਿਆ। ਕੋਪੇਨਹੇਗਨ ਵਿੱਚ ਮੋਦੀ ਨੇ ਮੰਗਲਵਾਰ ਨੂੰ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਗੱਲਬਾਤ ਕੀਤੀ। ਭਾਰਤ-ਨਾਰਡਿਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੋਦੀ ਨੇ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਦੇ ਪ੍ਰਧਾਨ ਮੰਤਰੀਆਂ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਕੀਤੀ।
ਫਰਿਜ਼ਨੋ ‘ਚ ਘਰ ਨੂੰ ਲੱਗੀ ਅੱਗ, 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ
NEXT STORY