ਪੈਰਿਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਤਕਨਾਲੋਜੀ ਦੇ ਲੋਕਤੰਤਰੀਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਉਦੋਂ ਹੀ ਤਰੱਕੀ ਦਾ ਜ਼ਰੀਆ ਬਣ ਸਕਦੀ ਹੈ ਜਦੋਂ ਆਮ ਜਨਤਾ ਲਈ ਆਸਾਨ ਹੋਵੇ ਅਤੇ ਭਾਰਤ ਲਈ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਮਤਲਬ ‘ਆਲ ਇਨਕਲੂਸਿਵ’ (ਸਰਵ-ਸਮਾਵੇਸ਼ੀ) ਹੋਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ‘ਵੀਵਾਟੈੱਕ 2026’ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।
ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਅਮਰੀਕਾ ਨੇ ਹਾਲ ਹੀ ’ਚ ਕੁਝ ਉੱਨਤ ਏ. ਆਈ. ਮਾਡਲਾਂ ਤੱਕ ਵਿਦੇਸ਼ੀ ਨਾਗਰਿਕਾਂ ਦੀ ਪਹੁੰਚ ’ਤੇ ਪਾਬੰਦੀ ਲਾਈ ਹੈ। ਮੋਦੀ ਨੇ ਕਿਹਾ ਕਿ ਤਕਨਾਲੋਜੀ ਦੇ ਮਾਮਲੇ ’ਚ ਇਨੋਵੇਸ਼ਨ ਦੇ ਨਾਲ-ਨਾਲ ਪਹੁੰਚ ਵੀ ਮਹੱਤਵਪੂਰਨ ਹੈ। ਤਕਨਾਲੋਜੀ ਤਰੱਕੀ ਉਦੋਂ ਹੀ ਲਿਆ ਸਕਦੀ ਹੈ ਜਦੋਂ ਉਸ ਦਾ ਲੋਕਤੰਤਰੀਕਰਨ ਹੋਵੇ। ਭਾਰਤ ਮੰਨਦਾ ਹੈ ਕਿ ਬਦਲਾਅ ਦੇ ਇਸ ਦੌਰ ’ਚ ਤਕਨਾਲੋਜੀ ਸਾਰਿਆਂ ਲਈ ਕੰਮ ਕਰੇ।
ਉਨ੍ਹਾਂ ਕਿਹਾ ਕਿ ਏ. ਆਈ. ਦੀ ਵਰਤੋਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਪਹੁੰਚ ਵਧਾਉਣ, ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਵੀਵਾਟੈੱਕ 2026 ਸੰਮੇਲਨ ’ਚ ‘ਏ. ਆਈ. ਕੰਟਰੀ ਪਾਰਟਨਰ’ ਵਜੋਂ ਸਾਡੀ ਹਿੱਸੇਦਾਰੀ ਇਸੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤ ਲਈ ਏ. ਆਈ. ਦਾ ਮਤਲਬ ‘ਆਲ ਇਨਕਲੂਸਿਵ’ (ਸਰਵ-ਸਮਾਵੇਸ਼ੀ) ਹੈ।” ਪਿਛਲੇ ਹਫ਼ਤੇ, ਅਮਰੀਕੀ ਏ. ਆਈ. ਕੰਪਨੀ ਐਂਥ੍ਰੋਪਿਕ ਨੇ ਅਮਰੀਕੀ ਪ੍ਰਸ਼ਾਸਨ ਦੇ ਹੁਕਮਾਂ ’ਤੇ ਆਪਣੇ ਨਵੇਂ ਏ. ਆਈ. ਮਾਡਲਾਂ ‘ਫੇਬਲ 5’ ਅਤੇ ‘ਮਿਥੋਸ 5’ ਤੱਕ ਵਿਦੇਸ਼ੀ ਨਾਗਰਿਕਾਂ ਦੀ ਪਹੁੰਚ ਰੋਕ ਦਿੱਤੀ। ਇਸ ਕਦਮ ਨਾਲ ਏ. ਆਈ. ਸਲਿਊਸ਼ਨਜ਼ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਇਕ ਖੁੱਲ੍ਹਾ ਸਮਾਜ ਹੈ ਅਤੇ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਹੁਨਰ ਭੰਡਾਰ ਹੈ। ਸਰਕਾਰ ਨਿਯਮਾਂ ਨੂੰ ਸਰਲ ਬਣਾ ਰਹੀ ਹੈ ਅਤੇ ਕਾਰੋਬਾਰੀ ਸਰਲਤਾ ਯਕੀਨੀ ਬਣਾ ਰਹੀ ਹੈ। ਮੋਦੀ ਨੇ ਕਿਹਾ ਕਿ ਸਰਕਾਰ 50 ਅਰਬ ਡਾਲਰ ਤੋਂ ਵੱਧ ਦੇ ਨਿਸ਼ਾਨਾਬੱਧ ਪ੍ਰੋਤਸਾਹਨਾਂ ਦੇ ਜ਼ਰੀਏ ਨਿੱਜੀ ਖੇਤਰ ਨੂੰ ਸਮਰਥਨ ਦੇ ਰਹੀ ਹੈ ਅਤੇ ਦੇਸ਼ ਸਸਤੀਆਂ ਡਾਟਾ ਸੇਵਾਵਾਂ ਅਤੇ ਘੱਟ ਲਾਗਤ ਵਾਲੀ ਗ੍ਰੀਨ ਐਨਰਜੀ ਵੀ ਮੁਹੱਈਆ ਕਰਵਾ ਰਿਹਾ ਹੈ।
ਭਾਰਤ ਅਤੇ ਯੂਰਪ ਵਿਚਾਲੇ ਫਰਾਂਸ ਪੁਲ ਵਰਗਾ
ਮੋਦੀ ਨੇ ਕਿਹਾ ਕਿ ਫਰਾਂਸ ਇਕ ਅਹਿਮ ਪੁਲ ਦਾ ਕੰਮ ਕਰ ਰਿਹਾ ਹੈ ਜੋ ਭਾਰਤ ਅਤੇ ਯੂਰਪ ਦੇ ਟੈੱਕ ਈਕੋਸਿਸਟਮ ਨੂੰ ਨੇੜੇ ਲਿਆ ਰਿਹਾ ਹੈ। ਸਾਡੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਕਾਰਨ ਅੱਜ ਦੁਨੀਆ ਦੇ ਅੱਧੇ ਰੀਅਲ-ਟਾਈਮ ਡਿਜੀਟਲ ਟ੍ਰਾਂਜੈਕਸ਼ਨ ਭਾਰਤ ’ਚ ਹੁੰਦੇ ਹਨ। ਹੁਣ ਤੁਸੀਂ ਫਰਾਂਸ ’ਚ ਵੀ ਐਫਿਲ ਟਾਵਰ ਜਾਂ ਪੈਰਿਸ ਏਅਰਪੋਰਟ ’ਤੇ ਯੂ. ਪੀ. ਆਈ. ਦੀ ਵਰਤੋਂ ਕਰ ਸਕਦੇ ਹੋ। ਸਾਡੇ ਕੋਲ ਅਜਿਹੀਆਂ ਕਈ ਵਰਲਡ-ਕਲਾਸ ਡਿਜੀਟਲ ਪਬਲਿਕ ਗੁਡਸ ਦੀਆਂ ਉਦਾਹਰਣਾਂ ਹਨ। ਡਿਜੀਲਾਕਰ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਡਾਕੂਮੈਂਟ ਵਾਲੇਟਸ ’ਚੋਂ ਇਕ ਹੈ।
ਇਰਾਨ ਸਮਝੌਤੇ ਮਗਰੋਂ ਹੋਰਮੁਜ਼ ਸਟ੍ਰੇਟ ਤੋਂ ਪਹਿਲੇ ਤੇਲ ਟੈਂਕਰ ਪਾਰ, ਲੇਬਨਾਨ 'ਤੇ ਇਜ਼ਰਾਈਲੀ ਹਮਲਿਆਂ ਨੇ ਵਧਾਈ ਚਿੰਤਾ
NEXT STORY