ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸ਼ਾਮ ਨੂੰ ਅਮਰੀਕਾ ਦੌਰੇ ਲਈ ਰਵਾਨਾ ਹੋਏ। ਲੰਬਾ ਸਫਰ ਹੋਣ ਕਾਰਨ ਉਨ੍ਹਾਂ ਹਿਊਸਟਨ ਜਾਣ ਤੋਂ ਪਹਿਲਾਂ ਦੋ ਘੰਟਿਆਂ ਲਈ ਜਰਮਨੀ 'ਚ ਆਰਾਮ ਕੀਤਾ। ਜਰਮਨੀ 'ਚ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਇੱਥੇ ਦੋ ਘੰਟੇ ਰੁਕਣ ਮਗਰੋਂ ਉਹ ਯੂ. ਐੱਸ. ਲਈ ਰਵਾਨਾ ਹੋ ਗਏ।
ਜਰਮਨੀ 'ਚ ਭਾਰਤੀ ਅੰਬੈਸਡਰ ਮੁਕਤਾ ਤੋਮਰ ਅਤੇ ਕੌਂਸਲ ਜਨਰਲ ਪ੍ਰਤਿਭਾ ਪਾਰਕਰ ਨੇ ਉਨ੍ਹਾਂ ਦਾ ਸਵਾਗਤ ਕਰਨ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ 'ਹਾਉਡੀ ਮੋਦੀ' ਪ੍ਰੋਗਰਾਮ ਰਾਹੀਂ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਾ ਹੈ। ਇਸ ਦੀਆਂ ਅਮਰੀਕਾ 'ਚ ਗਰਮਜੋਸ਼ੀ ਨਾਲ ਤਿਆਰੀਆਂ ਹੋ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਮੋਦੀ ਕੁੱਝ ਘੰਟਿਆਂ ਦੀ ਦੇਰੀ ਨਾਲ ਹਿਊਸਟਨ ਪੁੱਜਣਗੇ।
ਅਮਰੀਕਾ : ਬੱਸ ਦੁਰਘਟਨਾ 'ਚ 4 ਲੋਕਾਂ ਦੀ ਮੌਤ ਤੇ 12 ਜ਼ਖਮੀ
NEXT STORY