ਲੰਡਨ - ਬ੍ਰਿਟੇਨ ’ਚ 3 ਲੜਕੀਆਂ ਦੇ ਕਤਲ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ’ਚ ਭੜਕੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੜਕਾਂ ’ਤੇ ਪ੍ਰਵਾਸੀ ਵਿਰੋਧੀ ਦੱਖਣਪੰਥੀ ਸਮੂਹਾਂ ਦੀ ਭੀੜ ਹੈ ਅਤੇ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਕੀਰ ਸਟਾਰਮਰ ਫੌਜ ਤਾਇਨਾਤ ਕਰਨ ਦੀ ਤਿਆਰੀ ’ਚ ਹਨ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੰਗਿਆਂ ਨਾਲ ਨਜਿੱਠਣ ਲਈ ਪੁਲਸ ਦੀ ਇਕ ਸਥਾਈ ਫੌਜ ਤਾਇਨਾਤ ਕੀਤੀ ਜਾਵੇਗੀ ਅਤੇ ਪਿਛਲੇ ਹਫਤੇ ਪੂਰੇ ਦੇਸ਼ ਵਿਚ ਹਿੰਸਾ ਫੈਲਣ ਤੋਂ ਬਾਅਦ ਸੈਂਕੜੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਲਈ ਕਾਨੂੰਨੀ ਪ੍ਰਣਾਲੀ ਵਿਚ ਬਦਲਾਅ ਹੋਣਗੇ। ਸਟਾਰਮਰ ਨੇ ਦੇਸ਼ ਭਰ ਵਿਚ ਫੈਲੀ ਅਰਾਜਕਤਾ ਤੋਂ ਬਾਅਦ ਇਕ ਤਤਕਾਲ ਮੀਟਿੰਗ ਸੱਦੀ। ਦੰਗਿਆਂ ਲਈ ਉਨ੍ਹਾਂ ਨੇ ਦੱਖਣੀਪੰਥੀ ਠੱਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਇਕ ਡਾਂਸ ਕਲਾਸ ਵਿਚ ਚਾਕੂ ਨਾਲ ਹੋਏ ਹਮਲੇ ਵਿਚ 3 ਬੱਚੀਆਂ ਦੀ ਮੌਤ ਹੋ ਗਈ ਸੀ ਅਤੇ 10 ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਾਲਾਂਕਿ ਬਾਅਦ ਵਿਚ ਇਹ ਭੀੜ ਹਿੰਸਕ ਹੋ ਗਈ ਜਦੋਂ ਸੋਸ਼ਲ ਮੀਡੀਆ ’ਤੇ ਅਫਵਾਹ ਫੈਲੀ ਕਿ ਸ਼ੱਕੀ ਇਕ ਮੁਸਲਿਮ ਸ਼ਰਨਾਰਥੀ ਸੀ।
Bangladesh Crisis: ਲੋਕਾਂ ਦੀ ਜਾਨ ਬਚਾਉਣ ਲਈ ਭਾਰਤੀ ਡਾਕਟਰ ਕਰ ਰਹੇ ਨੇ 18-18 ਘੰਟੇ ਕੰਮ
NEXT STORY