ਬੀਜਿੰਗ (ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੀਨ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਢੰਗ ਨਾਲ ਸੁਆਗਤ ਕੀਤਾ ਗਿਆ। ਟਰੂਡੋ ਚੀਨ ਦੇ 4 ਦਿਨਾਂ ਦੇ ਦੌਰੇ 'ਤੇ ਹਨ। ਆਪਣੀ ਯਾਤਰਾ ਦੇ ਪਹਿਲੇ ਦਿਨ ਟਰੂਡੋ ਬੀਜਿੰਗ ਵਿਚ ਹਨ। ਟਰੂਡੋ ਚੀਨ ਦੀ ਸਭ ਤੋਂ ਪ੍ਰਸਿੱਧ ਸੋਸ਼ਲ ਮੀਡੀਆ ਕੰਪਨੀ ਸਿਨਾ ਵੇਇਬੋ ਦੇ ਹੈੱਡਕੁਆਰਟਰ 'ਚ ਪੁੱਜੇ, ਜਿੱਥੇ ਉਨ੍ਹਾਂ ਨੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਚੀਨ ਅਤੇ ਕੈਨੇਡਾ ਵਿਚ ਸੈਰ ਸਪਾਟਾ ਸਥਲ ਵਜੋਂ ਉਤਸ਼ਾਹਤ ਕਰਨ ਦੇ ਯਤਨ ਦੀ ਗੱਲ ਕੀਤੀ, ਜੋ ਕਿ 2018 'ਚ ਦੋਹਾਂ ਦੇਸ਼ਾਂ ਵਿਚ ਆਯੋਜਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਟਰੂਡੋ ਨੇ ਹੋਰ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਟੂਰਡੋ ਨੇ ਇਕ ਅਜਿਹੇ ਪੈਨਲ 'ਤੇ ਚਰਚਾ ਕੀਤਾ, ਜਿਸ 'ਚ ਉਨ੍ਹਾਂ ਕਿਹਾ ਕਿ ਚੀਨੀ ਮਾਈਕ੍ਰੋਬਲਾਗਿੰਗ ਪਲੇਟਫਾਰਮ ਜੋ ਕਿ ਟਵਿੱਟਰ ਨਾਲੋਂ ਜ਼ਿਆਦਾ ਮਸ਼ਹੂਰ ਹੈ। ਟਰੂਡੋ ਨੇ ਕਿਹਾ ਕਿ ਗਲੋਬਲ ਵਾਰਨਿੰਗ ਚੁਣੌਤੀਆਂ 'ਚੋਂ ਇਕ ਹੈ ਅਤੇ ਇਹ ਗਰਮ ਅਤੇ ਹੋਰ ਅੱਗੇ ਵਧ ਰਿਹਾ ਹੈ। ਕੈਨੇਡਾ ਇਸ ਨਾਲ ਸ਼ਾਨਦਾਰ ਢੰਗ ਨਾਲ ਨਜਿੱਠ ਰਿਹਾ ਹੈ।
ਟਰੂਡੋ ਨੇ ਚੀਨੀ ਦੇ 4 ਕੈਬਨਿਟ ਮੰਤਰੀਆਂ ਨਾਲ ਬੈਠਕ ਕੀਤੀ, ਜਿਨ੍ਹਾਂ 'ਚ ਵਾਤਾਵਰਣ ਮੰਤਰੀ ਕੈਥਰੀ ਮੈਕੇਨਾ ਸ਼ਾਮਲ ਹਨ। ਇਸ ਦੌਰਾਨ ਸਵੱਛ ਊਰਜਾ, ਤਕਨਾਲੋਜੀ 'ਚ ਕੈਨੇਡਾ ਅਤੇ ਚੀਨੀ ਕੰਪਨੀਆਂ ਦਰਮਿਆਨ ਸਹਿਯੋਗ ਦੇ ਨਵੇਂ ਖੇਤਰ ਨੂੰ ਲੱਭਣ ਦੀ ਕੋਸ਼ਿਸ਼ 'ਤੇ ਚਰਚਾ ਕੀਤੀ ਗਈ।
ਇਸ ਵਾਰ ਸ਼ਾਹੀ ਪਰਿਵਾਰ ਨਾਲ ਕ੍ਰਿਸਮਸ ਮਨਾਏਗੀ ਪ੍ਰਿੰਸ ਹੈਰੀ ਦੀ ਮੰਗੇਤਰ ਮੇਘਨ ਮਾਰਕੇਲ
NEXT STORY