ਟੋਰਾਂਟੋ- ਜੀ 20 ਸੰਮੇਲਨ 'ਚ ਵਿਸ਼ਵ ਨੇਤਾਵਾਂ ਵੱਲੋਂ ਨਜ਼ਰਅੰਦਾਜ਼ ਕਰਨ 'ਤੇ ਚੁਤਰਫ਼ਾ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਟਰੂਡੋ ਨੇ ਇਕ ਵੀਡੀਓ ਸਾਂਝੀ ਕਰਕੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਕੈਨੇਡਾ ਦੀ ਦੁਨੀਆ ਦੇ ਵੱਡੇ ਨੇਤਾਵਾਂ ਨਾਲ ਗੂੜ੍ਹੀ ਸਾਂਝ ਹੈ। ਵੀਡੀਓ ਸਾਂਝੀ ਕਰਦੇ ਹੋਏ ਟਰੂਡੋ ਨੇ ਲਿਖਿਆ ਹੈ ਕਿ ਕੋਈ ਫਰਕ ਨਹੀਂ ਪੈਂਦਾ, ਅਸੀਂ ਜਿਥੇ ਮਰਜ਼ੀ ਜਾਈਏ ਸਾਡਾ ਟੀਚਾ ਸਿਰਫ ਕੈਨੇਡਾ ਦੇ ਲੋਕਾਂ ਦੀ ਬਿਹਤਰੀ ਹੈ।
ਇਹ ਵੀ ਪੜ੍ਹੋ: ਲੀਬੀਆ 'ਚ ਤੂਫਾਨ 'ਡੈਨੀਅਲ' ਨੇ ਮਚਾਈ ਤਬਾਹੀ, 5000 ਤੋਂ ਵੱਧ ਲੋਕਾਂ ਦੀ ਮੌਤ, 10,000 ਲਾਪਤਾ
ਇਸ ਵੀਡੀਓ ਵਿਚ ਟਰੂਡੋ ਇੰਡੋਨੇਸ਼ੀਆ ਵਿਚ ਆਯੋਜਿਤ 'ਆਸੀਆਨ' ਸੰਮੇਲਨ ਦੌਰਾਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੂਕ ਯੋਲ, ਆਸਟ੍ਰੇਲੀਅਨ ਪੀ.ਐੱਮ. ਐਂਥਨੀ ਅਲਬਾਨੀਜ਼, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਸਣੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਭਾਰਤ ਦੀ ਪ੍ਰਧਾਨਗੀ ਵਿਚ ਆਯੋਜਿਤ G20 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਬ੍ਰਿਟੇਨ ਦੇ ਪੀ. ਐੱਮ. ਰਿਸ਼ੀ ਸੂਨਕ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਆਗੂਆਂ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, ਕੋਈ ਫਰਕ ਨਹੀਂ ਪੈਂਦਾ, ਅਸੀਂ ਜਿਥੇ ਮਰਜ਼ੀ ਜਾਈਏ ਸਾਡਾ ਟੀਚਾ ਸਿਰਫ ਕੈਨੇਡਾ ਦੇ ਲੋਕਾਂ ਦੀ ਬੇਹਤਰੀ ਹੈ।
ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਨੇ ਮੰਗਿਆ ਪੁਲਸ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੇਰਵਾ, ਰੱਖਿਆ 1 ਲੱਖ ਰੁਪਏ ਦਾ ਇਨਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ : ਡਰੱਗ ਤਸਕਰੀ ਦੀ ਜਾਂਚ ਦੌਰਾਨ ਸਾਬਕਾ DSP ਦੀ ਅਰਬਾਂ ਦੀ ਗੈਰ-ਕਾਨੂੰਨੀ ਜਾਇਦਾਦ ਦਾ ਖੁਲਾਸਾ
NEXT STORY