ਇਸਲਾਮਾਬਾਦ– ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮੰਤਰੀ ਮੰਡਲ ’ਚ ਫੇਰਬਦਲ ਕਰਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਇਮਰਾਨ ਆਪਣੇ ਕੰਮ ’ਚ ‘ਫੇਲ਼’ ਹੋ ਗਏ ਹਨ। PML-N ਸੁਪਰੀਮੋ ਨਵਾਜ਼ ਸ਼ਰੀਫ ਦੇ ਬੁਲਾਰੇ ਮੁਹੰਮਦ ਜ਼ੁਬੈਰ ਨੇ ਝਾੜ ਪਾਉਂਦੇ ਹੋਏ ਕਿਹਾ ਕਿ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ’ਚ ਇਮਰਾਨ ਸਰਕਾਰ ਨੇ ਚੌਥਾ ਵਿੱਤ ਮੰਤਰੀ ਬਦਲਿਆ ਹੈ ਜੋ ਉਨ੍ਹਾਂ ਦੀ ਅਸਫਲਤਾ ਨੂੰ ਦਰਸ਼ਾ ਰਿਹਾ ਹੈ। ਜ਼ੂਬੈਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਟੀਮ ਨੂੰ ਫਿਰ ਤੋਂ ਬਦਲ ਦਿੱਤਾ ਹੈ ਜਿਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਉਹ ਦੇਸ਼ ਨੂੰ ਚਲਾਉਣ ’ਚ ਨਾਕਾਮ ਸਾਬਤ ਹੋਏ ਹਨ।
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 2018 ’ਚ ਸਰਕਾਰ ਸੰਭਾਲਣ ਤੋਂ ਬਾਅਦ 6ਵੀਂ ਵਾਰ ਅੱਜ ਸੰਘੀ ਮੰਤਰੀ ਮੰਡਲ ’ਚ ਫੇਰਬਦਲ ਕੀਤਾ ਜਿਸ ਵਿਚ ਸ਼ੌਕਤ ਤਰੀਨ ਨੂੰ ਦੇਸ਼ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਤਰੀਨ ਇਮਰਾਨ ਸਰਕਾਰ ’ਚ ਵਿੱਤ ਮੰਤਰਾਲਾ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਚੌਥੇ ਵਿਅਕਤੀ ਹਨ। ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰੀਬੀ ਦੋ ਸਾਲ ਦੇ ਕਾਰਜਕਾਲ ’ਚ ਚੌਥੀ ਵਾਰ ਵਿੱਤ ਮੰਤਰੀ ਨੂੰ ਬਦਲਿਆ ਹੈ। ਪੇਸ਼ੋ ਤੋਂ ਬੈਂਕਰ ਤਰੀਨ (68) ਇਸ ਤੋਂ ਪਹਿਲਾਂ ਪਾਕਿਸਤਾਨ ਪੀਪੁਲਸ ਪਾਰਟੀ ਦੀ ਸਰਕਾਰ (2009-10) ਦੌਰਾਨ ਵੀ ਕੁਝ ਸਮੇਂ ਲਈ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ, ਹਾਲਾਂਕਿ ਬਾਅਦ ’ਚ ਆਪਣੇ ਸਲਿਕ ਸਿਲਕ ਬੈਂਕ ਲਈ ਪੂੰਜੀ ਇਕੱਠੀ ਕਰਨ ਲਈ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਤਰੀਨ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਸ਼ੁਰੂ ’ਚ ਇਹ ਅਹੁਦਾ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਅਜੇ ਸਪਸ਼ਟ ਨਹੀਂ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਉਨ੍ਹਾਂ ਖਿਲਾਫ ਲੱਗੇ ਦੋਸ਼ ਹਟਾਏ ਹਨ ਜਾਂ ਨਹੀਂ। ਸ਼ੌਕਤ ਤਰੀਨ ਹਮਾਂਦ ਅਜਹਰ ਦੀ ਥਾਂ ਲੈ ਰਹੇ ਹਨ ਜਿਨ੍ਹਾਂ ਨੂੰ ਫੇਰਬਦਲ ਤੋਂ ਬਾਅਦ ਊਰਜਾ ਮੰਤਰੀ ਬਣਾਇਆ ਗਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਨੇ ਅਜਹਰ ਨੂੰ ਵਿੱਤ ਮੰਤਰਾਲੇ ਤੋਂ ਹਟਾ ਦਿੱਤਾ ਹੈ ਅਤੇ ਊਰਜਾ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਉਮਰ ਅਯੂਬ ਦੇ ਨਾਲ ਵੀ ਅਜਿਹਾ ਹੀ ਕੀਤਾ।
ਆਸਟ੍ਰੇਲੀਆ : ਬਾਬਾ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ, ਕਿਤਾਬ ‘ਈਲੀਅਦ’ ਲੋਕ ਅਰਪਣ
NEXT STORY