ਲੰਡਨ (ਰਾਜਵੀਰ ਸਮਰਾ)— ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਬ੍ਰਾਂਚ ਵਲੋਂ ਅਵਤਾਰ ਸਾਦਿਕ ਦੀ ਪ੍ਰਧਾਨਗੀ ਹੇਠ ਭਾਰਤੀ ਕਮਿਊਨਟੀ ਸੈਂਟਰ, ਨੌਰਸ ਰੋਡ ਰੈਡਿੰਗ ਵਿਖੇ ਉੱਘੇ ਮਰਹੂਮ ਕਵੀ ਸੰਤੋਖ ਸਿੰਘ ਸੰਤੋਖ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸੰਚਾਲਨਾ ਲਈ ਸੋਹਣ ਰਾਹੀ, ਮਹਿੰਦਰ ਧਾਲੀਵਾਲ ਤੇ ਹਰਜੀਤ ਦੌਧਰੀਆ ਮੰਚ 'ਤੇ ਬਿਰਾਜਮਾਨ ਹੋਏ। ਮੰਚ ਸਕੱਤਰ ਦੇ ਫਰਜ਼ ਬ੍ਰਾਂਚ ਸਕੱਤਰ ਨਰਿੰਦਰ ਸਿੰਘ ਪੰਧੇਰ ਨੇ ਨਿਭਾਏ। ਇਸ ਸਮੇਂ ਪੰਜਾਬੀ ਭਾਸ਼ਾ ਦੀਆਂ ਉੱਘੀਆਂ ਹਸਤੀਆਂ ਪ੍ਰੋ. ਅਜਮੇਰ ਸਿੰਘ, ਪ੍ਰੋ. ਗੁਰਦਿਆਲ ਸਿੰਘ, ਇਕਬਾਲ ਰਾਮੂਵਾਲੀਆ ਤੇ ਸੰਤੋਖ ਸਿੰਘ ਸੰਤੋਖ ਦੇ ਅਕਾਲ ਚਲਾਣੇ 'ਤੇ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਪਰੰਤ ਅਵਤਾਰ ਸਾਦਿਕ, ਤਰਸੇਮ ਮਾਲ, ਹਰਜੀਤ ਦੌਧਰੀਆ, ਅਵਤਾਰ ਉੱਪਲ, ਸਰਵਣ ਜ਼ਫਰ, ਗੁਰਦੀਪ ਧੂਤ, ਹਰਦੇਵ ਬੈਂਸ ਆਦਿ ਨੇ ਸੰਤੋਖ ਸਿੰਘ ਸੰਤੋਖ ਦੇ ਜੀਵਨ 'ਤੇ ਚਾਨਣਾ ਪਾਇਆ। ਦੂਜੇ ਸੈਸ਼ਨ ਵਿਚ ਸੰਤੋਖ ਸਿੰਘ ਸੰਤੋਖ ਦੀ ਪੁਸਤਕ 'ਮੋਹ ਮਿੱਤਰਾਂ ਦਾ' ਲੋਕ ਅਰਪਣ ਕੀਤੀ ਗਈ ਅਤੇ ਗੁਰਨਾਮ ਢਿੱਲੋਂ ਦੀ ਕਾਵਿ-ਪੁਸਤਕ 'ਦਰਦ ਦੇ ਰੰਗ' ਦਾ ਵੀ ਜ਼ਿਕਰ ਕੀਤਾ ਗਿਆ। ਗੀਤਕਾਰ ਨਿਰਮਲ ਸਿੰਘ ਨੇ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਕਵੀ ਦਰਬਾਰ ਵਿਚ ਗੁਰਨਾਮ ਢਿੱਲੋਂ, ਦਵਿੰਦਰ ਨੌਰਾ, ਸਤਪਾਲ ਡੁੱਲਕੂ, ਸੋਹਣ ਰਾਹੀ, ਨੀਲਮ ਜੋਗਨ, ਤਰਸੇਮ ਮਾਲ, ਹਰਜੀਤ ਦੋਧਰੀਆ, ਕੁਲਵੰਤ ਢਿੱਲੋਂ, ਅਮਰੀਕ ਪੂੰਨੀ, ਸੁਰਿੰਦਰਪਾਲ ਸਿੰਘ, ਆਜ਼ਰਾ ਨਾਜ਼, ਡਾ. ਮੁਫ਼ਤੀ, ਸੁਖਵਿੰਦਰ, ਅਵਤਾਰ ਸਾਦਿਕ ਅਤੇ ਨਰਿੰਦਰ ਪੰਧੇਰ ਨੇ ਆਪਣੇ ਕਲਾਮ ਪੇਸ਼ ਕੀਤੇ। ਸਮਾਗਮ ਦੌਰਾਨ ਤਰਸੇਮ ਮਾਲ ਦਾ ਸਨਮਾਨ ਵੀ ਕੀਤਾ ਗਿਆ।
ਅਫਗਾਨ ਸੁਰੱਖਿਆ ਬਲਾਂ ਦੀ ਮਦਦ ਨਾਲ ਰਿਹਾਅ ਕਰਵਾਏ ਗਏ 2 ਪਾਕਿਸਤਾਨੀ ਡਿਪਲੋਮੈਟ
NEXT STORY