ਵਾਰਸਾ (ਬਿਊਰੋ)— ਯੂਰਪੀ ਦੇਸ਼ ਪੋਲੈਂਡ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਛੋਟੇ ਜਿਹੇ ਪਿੰਡ ਮੀਜਸ ਓਰਡਜ਼ਸਕੀ ਵਿਚ ਮੁੰਡਿਆਂ ਦਾ ਜਨਮ ਦੁਰੱਲਭ ਹੀ ਹੁੰਦਾ ਹੈ। ਇੱਥੇ ਆਖਰੀ ਵਾਰ 8 ਸਾਲ ਪਹਿਲਾਂ ਇਕ ਮੁੰਡੇ ਦਾ ਜਨਮ ਹੋਇਆ ਸੀ ਪਰ ਹੁਣ ਉਹ ਵੀ ਪਿੰਡ ਛੱਡ ਕੇ ਸ਼ਹਿਰ ਚੱਲਿਆ ਗਿਆ ਹੈ। ਇਸ ਪਿੰਡ ਦਾ ਸਭ ਤੋਂ ਛੋਟਾ ਮੁੰਡਾ 12 ਸਾਲ ਦਾ ਹੈ। ਲਿਹਾਜਾ ਪਿੰਡ ਦੇ ਮੇਅਰ ਨੇ ਐਲਾਨ ਕੀਤਾ ਹੈ ਕਿ ਪਿੰਡ ਵਿਚ ਮੁੰਡੇ ਨੂੰ ਜਨਮ ਦੇਣ ਵਾਲੇ ਪਹਿਲੇ ਜੋੜੇ ਨੂੰ ਇਨਾਮ ਦਿੱਤਾ ਜਾਵੇਗਾ।

ਪੋਲੈਂਡ ਅਤੇ ਚੈੱਕ ਗਣਰਾਜ ਦੀ ਸੀਮਾ 'ਤੇ ਵਸੇ ਇਸ ਛੋਟੇ ਜਿਹੇ ਪਿੰਡ ਵਿਚ 300 ਤੋਂ ਵੱਧ ਲੋਕ ਰਹਿੰਦੇ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਪਿੰਡ ਦੀ ਰਹਿਣ ਵਾਲੀ 20 ਸਾਲਾ ਐਡ੍ਰੀਆਨਾ ਨੇ ਦੱਸਿਆ ਕਿ ਇਸ ਬਾਰੇ ਸੁਣ ਕੇ ਤੁਹਾਨੂੰ ਇਹ ਕੋਈ ਕਹਾਣੀ ਵਾਂਗ ਲੱਗ ਸਕਦਾ ਹੈ ਪਰ ਇਹ ਸੱਚ ਹੈ। ਉਸ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਸਭ ਤੋਂ ਛੋਟਾ ਮੁੰਡਾ 12 ਸਾਲ ਦਾ ਹੈ। ਭਾਵੇਂਕਿ ਸਾਲ 2010 ਵਿਚ ਇਕ ਮੁੰਡੇ ਦਾ ਜਨਮ ਹੋਇਆ ਸੀ ਪਰ ਉਹ ਪਿੰਡ ਛੱਡ ਕੇ ਬਾਹਰ ਚਲਾ ਗਿਆ ਸੀ।

ਐਡ੍ਰੀਆਨਾ ਇਸ ਪਿੰਡ ਦੀ ਫਾਇਰ ਬ੍ਰਿਗੇਡ ਲਈ ਫੇਸਬੁੱਕ ਸਮੂਹ ਚਲਾਉਂਦੀ ਹੈ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇੱਥੇ ਅਜਿਹਾ ਕਿਉਂ ਹੋ ਰਿਹਾ ਹੈ ਪਰ ਉਹ ਮੰਨਦੀ ਹੈ ਕਿ ਉਸ ਦੇ ਛੋਟੇ ਜਿਹੇ ਭਾਈਚਾਰੇ ਵਿਚ ਘੱਟ ਜਨਮ ਦਰ ਕਾਰਨ ਅਜਿਹਾ ਹੁੰਦਾ ਹੋਵੇਗਾ। ਉਸ ਨੇ ਕਿਹਾ ਉਹ ਇਸ ਦਾ ਜਵਾਬ ਨਹੀਂ ਜਾਣਦੀ ਪਰ ਇਹ ਛੋਟਾ ਜਿਹਾ ਪਿੰਡ ਹੈ, ਜਿੱਥੇ ਬੱਚਿਆਂ ਦਾ ਜਨਮ ਬਹੁਤ ਘੱਟ ਹੁੰਦਾ ਹੈ। ਇਕ ਹੋਰ ਸਥਾਨਕ ਨਾਗਰਿਕ ਟੋਮਾਰਜ਼ ਗੋਲਾਰਜ਼ ਦਾ ਜਨਮ ਇਸੇ ਕਸਬੇ ਵਿਚ ਨਹੀਂ ਹੋਇਆ ਸੀ ਪਰ ਇੱਥੋਂ ਦੀ ਸਥਾਨਕ ਮਹਿਲਾ ਨਾਲ ਵਿਆਹ ਕਰਨ ਅਤੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨ ਲਈ ਇਸ ਪਿੰਡ ਵਿਚ ਰਹਿ ਗਏ। ਉਨ੍ਹਾਂ ਦੀਆਂ ਦੋ ਧੀਆਂ ਹਨ। ਇਕ ਅਖਬਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਮੈਂ ਇਕ ਮੁੰਡੇ ਨੂੰ ਜਨਮ ਦੇਣਾ ਚਾਹਾਂਗਾ ਪਰ ਅਜਿਹਾ ਸ਼ਾਇਦ ਸੰਭਵ ਹੋ ਸਕੇ। ਮੇਰੇ ਗੁਆਂਢੀ ਨੇ ਵੀ ਕੋਸ਼ਿਸ਼ ਕੀਤੀ ਸੀ ਅਤੇ ਉਸ ਦੀਆਂ ਦੋ ਧੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਇੱਥੇ ਔਰਤਾਂ ਮੁੰਡਿਆਂ ਨੂੰ ਜਨਮ ਦਿੰਦੀਆਂ ਹਨ।

ਪੋਲੈਂਡ ਦੇ ਰਾਸ਼ਟਰੀ ਜਨਤਕ ਪ੍ਰਸਾਰਣ ਕਰਤਾ ਨਾਲ ਗੱਲ ਕਰਦਿਆਂ ਪਿੰਡ ਦੇ ਮੇਅਰ ਰਾਜਮੁੰਦ ਫ੍ਰਿਸਕੋ ਨੇ ਕਿਹਾ ਕਿ ਉਹ ਇਕ ਮੁੰਡੇ ਨੂੰ ਜਨਮ ਦੇਣ ਵਾਲੇ ਜੋੜੇ ਨੂੰ ਇਨਾਮ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਅਸਲ ਵਿਚ ਤੋਹਫੇ ਬਾਰੇ ਨਹੀਂ ਦੱਸਾਂਗਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੋਹਫਾ ਆਕਰਸ਼ਕ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਹ ਸਥਿਤੀ ਅਸਧਾਰਨ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਥੇ ਅਜਿਹਾ ਕਿਉਂ ਹੁੰਦਾ ਹੈ। ਉਹ ਖੁਦ ਦੋ ਬੱਚੀਆਂ ਦਾ ਪਿਤਾ ਹੈ। ਉਨ੍ਹਾਂ ਨੇ ਦੱਸਿਆ ਇੱਥੇ ਕੁੜੀਆਂ ਦਾ ਜਨਮ ਹੁੰਦਾ ਰਹਿੰਦਾ ਹੈ ਪਰ ਮੁੰਡਿਆਂ ਦਾ ਜਨਮ ਹੋਣਾ ਇਕ ਦੁਰੱਲਭ ਘਟਨਾ ਹੈ।
ਪਾਕਿ ਪੁਲਸ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ 'ਚ 5 ਦੀ ਮੌਤ
NEXT STORY