ਵਾਰਸਾ (ਭਾਸ਼ਾ) : ਪੋਲੈਂਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਰੂਸੀ ਹਮਲੇ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਨੂੰ ਮਿਗ-29 ਲੜਾਕੂ ਜਹਾਜ਼ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਪੋਲੈਂਡ ਰੂਸ ਨਾਲ ਨਜਿੱਠਣ ਲਈ ਯੂਕ੍ਰੇਨ ਦੀ ਤੁਰੰਤ ਲੜਾਕੂ ਜਹਾਜ਼ਾਂ ਦੀ ਮੰਗ ਨੂੰ ਪੂਰਾ ਕਰਨ ਵਾਲਾ ਪਹਿਲਾ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਦੇਸ਼ ਬਣ ਜਾਵੇਗਾ। ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ਼ ਡੂਡਾ ਨੇ ਕਿਹਾ ਕਿ ਵਾਰਸਾ "ਅਗਲੇ ਕੁਝ ਦਿਨਾਂ ਵਿੱਚ" ਯੂਕ੍ਰੇਨ ਨੂੰ 4 ਸੋਵੀਅਤ-ਨਿਰਮਿਤ ਮਿਗ-29 ਲੜਾਕੂ ਜਹਾਜ਼ ਪ੍ਰਦਾਨ ਕਰੇਗਾ।
ਉਨ੍ਹਾਂ ਕਿਹਾ ਕਿ ਹੋਰ ਲੜਾਕੂ ਜਹਾਜ਼ਾਂ ਦੀ ਮੁਰੰਮਤ ਦੀ ਲੋੜ ਹੈ, ਇਸ ਲਈ ਉਨ੍ਹਾਂ ਨੂੰ ਬਾਅਦ ਵਿੱਚ ਸਪਲਾਈ ਕੀਤਾ ਜਾਵੇਗਾ। ਡੂਡਾ ਨੇ ਸੰਕੇਤ ਦਿੱਤਾ ਕਿ ਪੋਲੈਂਡ ਯੂਕ੍ਰੇਨ ਨੂੰ 11 ਤੋਂ 19 ਮਿਗ-29 ਲੜਾਕੂ ਜਹਾਜ਼ ਮੁਹੱਈਆ ਕਰਵਾ ਸਕਦਾ ਹੈ। ਉਨ੍ਹਾਂ ਕਿਹਾ, ''ਇਹ ਜਹਾਜ਼ ਆਪਣੇ ਸੰਚਾਲਨ ਜੀਵਨ ਦੇ ਆਖ਼ਰੀ ਸਾਲਾਂ ਵਿਚ ਹਨ, ਪਰ ਇਹ ਚੰਗੀ ਹਾਲਤ ਵਿਚ ਹਨ।'' ਪੋਲੈਂਡ ਦੇ ਰਾਸ਼ਟਰਪਤੀ ਨੇ ਇਸ ਗੱਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਹੋਰ ਨਾਟੋ ਦੇਸ਼ ਵਾਰਸਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਯੂਕ੍ਰੇਨ ਨੂੰ ਲੜਾਕੂ ਜਹਾਜ਼ ਮੁਹੱਈਆ ਕਰਵਾਉਣਗੇ।
'ਟਾਵਰ ਆਫ ਲੰਡਨ' 'ਚ 'ਜਿੱਤ ਦੇ ਪ੍ਰਤੀਕ' ਵਜੋਂ ਪ੍ਰਦਰਸ਼ਿਤ ਹੋਵੇਗਾ 'ਕੋਹਿਨੂਰ', ਜਾਣੋ ਇਸ ਦਾ ਇਤਿਹਾਸ
NEXT STORY