ਨਾਈਗ੍ਰਾਫਾਲ (ਓਨਟਾਰੀਓ)— ਦੱਖਣੀ ਓਨਟਾਰੀਓ ਦੀ ਪੁਲਸ ਨਾਈਗ੍ਰਾਫਾਲ ਨੇੜੇ ਵਾਪਰੀ ਜਿਣਸੀ ਸੋਸ਼ਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ 'ਚ ਪੰਜ ਸ਼ੱਕੀਆਂ ਨੇ ਨਾਈਗ੍ਰਾਫਾਲ ਨੇੜੇ ਟਹਿਲ ਰਹੀ ਔਰਤ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਦੀ ਜਾਣਕਾਰੀ ਨਾਈਗਰਾ ਰੀਜਨਲ ਪੁਲਸ ਵਲੋਂ ਦਿੱਤੀ ਗਈ ਹੈ।
ਨਾਈਗਰਾ ਰੀਜਨਲ ਪੁਲਸ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਤੜਕਸਾਰ ਵਾਪਰੀ। ਪੁਲਸ ਨੇ ਕਿਹਾ ਕਿ ਪੀੜਤ ਔਰਤ ਸਵੇਰੇ 3 ਵਜੇ ਦੇ ਕਰੀਬ ਲੈਨਵੇਅ ਦੇ ਨੇੜੇ ਟਹਿਲ ਰਹੀ ਸੀ ਕਿ ਉਸ ਦੇ ਨੇੜੇ ਹੀ ਟਹਿਲ ਰਹੇ ਪੰਜ ਸ਼ੱਕੀਆਂ ਨੇ ਉਸ ਦੀ ਪਿੱਛਾ ਕੀਤਾ ਤੇ ਉਸ ਨੂੰ ਦਬੋਚ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਸ ਨੇ ਦੱਸਿਆ ਕਿ ਹਾਲਾਂਕਿ ਇਸ ਸਾਰੀ ਘਟਨਾ 'ਚ ਪੀੜਤ ਦੇ ਜ਼ਿਆਦਾ ਸੱਟਾਂ ਨਹੀਂ ਆਈਆਂ ਤੇ ਉਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਸ਼ੱਕੀਆਂ ਦੀ ਜਾਣਕਾਰੀ ਜਨਤਕ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਸਾਰੇ ਸ਼ੱਕੀ ਕਰੀਬ 20 ਸਾਲਾਂ ਦੇ ਕਰੀਬ ਸਨ ਤੇ ਜੇਕਰ ਕਿਸੇ ਕੋਲ ਵੀ ਇਸ ਘਟਨਾ ਦੇ ਸਬੰਧ 'ਚ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।
ਕੁਵੈਤ 'ਚ 2 ਬੱਸਾਂ ਦੀ ਟੱਕਰ 'ਚ 15 ਲੋਕਾਂ ਦੀ ਮੌਤ, 7 ਭਾਰਤੀ ਵੀ ਸ਼ਾਮਲ
NEXT STORY