ਰੋਮ (ਆਈ.ਏ.ਐੱਨ.ਐੱਸ.)- ਇਟਲੀ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਹਾਲ ਹੀ ਵਿਚ ਪੀਸਾ ਦੇ ਤੱਟਵਰਤੀ ਟਸਕਨ ਸ਼ਹਿਰ ਨੇੜੇ ਅਚਾਨਕ ਆਏ ਹੜ੍ਹ ਦੌਰਾਨ ਘਰ ਦੀ ਛੱਤ ਤੋਂ ਪੰਜ ਮਹੀਨਿਆਂ ਦਾ ਬੱਚਾ ਅਤੇ ਉਸ ਦੀ ਦਾਦੀ ਰੁੜ੍ਹ ਗਈ। ਇਹ ਦੋਵੇਂ ਛੁੱਟੀਆਂ ਮਨਾਉਣ ਦੌਰਾਨ ਘਰ ਦੀ ਛੱਤ 'ਤੇ ਸਨ ਅਤੇ ਅਚਾਨਕ ਤੇਜ਼ ਵਹਾਅ ਵਿਚ ਰੁੜ੍ਹ ਗਏ। ਇਸ ਘਟਨਾ ਮਗਰੋਂ ਬੱਚੇ ਅਤੇ ਉਸ ਦੀ ਦਾਦੀ ਲਈ ਐਮਰਜੈਂਸੀ ਖੋਜ ਮੁਹਿੰਮ ਜਾਰੀ ਹੈ।
ਹੜ੍ਹ ਸੋਮਵਾਰ ਨੂੰ ਉਦੋਂ ਸ਼ੁਰੂ ਹੋਇਆ ਜਦੋਂ ਕਈ ਦਿਨਾਂ ਦੇ ਭਿਆਨਕ ਤੂਫਾਨ ਤੋਂ ਬਾਅਦ ਸਫਰਜ਼ਾ ਸਟ੍ਰੀਮ ਉਫਾਨ 'ਤੇ ਆ ਗਈ ਅਤੇ ਇਸ ਨੇ ਆਪਣੇ ਕਿਨਾਰੇ ਤੋੜ ਦਿੱਤੇ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਦੋਵੇਂ ਪੀੜਤ ਜਰਮਨ ਨਾਗਰਿਕ ਹਨ, ਜੋ ਇਟਲੀ ਵਿਚ ਛੁੱਟੀਆਂ ਮਨਾ ਰਹੇ ਸਨ। ਮੰਗਲਵਾਰ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਬੱਚੇ ਦੇ ਮਾਤਾ-ਪਿਤਾ ਅਤੇ ਦਾਦਾ ਨੂੰ ਟਸਕਨ ਵਿਖੇ ਕਿਰਾਏ 'ਤੇ ਲਏ ਘਰ ਦੀ ਛੱਤ ਤੋਂ ਬਚਾਇਆ ਗਿਆ ਸੀ। ਖਰਾਬ ਮੌਸਮ ਕਾਰਨ ਡ੍ਰੋਨ, ਹੈਲੀਕਾਪਟਰਾਂ, ਗੋਤਾਖੋਰਾਂ ਅਤੇ ਬਚਾਅ ਕੁੱਤਿਆਂ ਦੁਆਰਾ ਜਾਰੀ ਖੋਜ ਯਤਨ ਕੁਝ ਦੇਰ ਲਈ ਰੋਕ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕਮਲਾ ਹੈਰਿਸ ਦੇ ਪ੍ਰਚਾਰ ਦਫਤਰ 'ਚ ਗੋਲੀਬਾਰੀ
ਪਿਛਲੇ ਹਫਤੇ ਵੀਰਵਾਰ ਤੋਂ ਤੂਫਾਨ ਬੋਰਿਸ ਦੁਆਰਾ ਇਟਲੀ ਦੇ ਜ਼ਿਆਦਾਤਰ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਮੰਗਲਵਾਰ ਨੂੰ ਟਸਕਨੀ, ਵੇਨੇਟੋ ਅਤੇ ਐਮਿਲਿਆ-ਰੋਮਾਗਨਾ ਵਿੱਚ ਖੇਤਰੀ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ। ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਅਤੇ ਦੇਸ਼ ਦੇ 21 ਖੇਤਰਾਂ ਵਿੱਚੋਂ ਛੇ ਵਿੱਚ ਮੌਸਮ ਚੇਤਾਵਨੀਆਂ ਜਾਰੀ ਹਨ। ਮੌਸਮ ਵਿਗਿਆਨ ਦੀ ਨਿਗਰਾਨੀ ਕਰਨ ਵਾਲੀ ਸਾਈਟ ਇਲ ਮੀਟੀਓ ਅਨੁਸਾਰ ਹਫ਼ਤੇ ਦੇ ਅੰਤ ਤੱਕ ਗੰਭੀਰ ਮੌਸਮ ਦੇ ਘੱਟ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀਲੰਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਦਾ ਵੱਡਾ ਐਲਾਨ, 14 ਨਵੰਬਰ ਨੂੰ ਹੋਣਗੀਆਂ ਚੋਣਾਂ
NEXT STORY