ਟੋਰਾਂਟੋ— ਕੈਨੇਡਾ ਦੇ ਨਾਰਥ ਯਾਰਕ ਇਲਾਕੇ 'ਚ ਪੁਲਸ ਨੇ ਇਕ 17 ਸਾਲਾਂ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਲੜਕੇ ਦੇ ਖਿਲਾਫ ਹਿੰਸਕ ਝੜਪ, ਜਾਨਲੇਵਾ ਹਮਲਾ ਤੇ ਕਾਰ ਜੈਕਿੰਗ ਦੇ ਤਹਿ ਮਾਮਲਾ ਦਰਜ ਕੀਤਾ ਗਿਆ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੌਂਗ ਸਟ੍ਰੀਟ ਦੇ ਇਕ ਰੇਸਤਰਾਂ 'ਚ ਇਹ ਨਾਬਾਲਗ ਲੜਕਾ ਤੇ ਇਕ ਹੋਰ 20 ਸਾਲਾਂ ਨੌਜਵਾਨ ਇਕੱਠੇ ਸਨ ਤੇ ਰਾਤ ਤਕਰੀਬਨ 2:30 ਵਜੇ ਲੜਕੇ ਨੇ ਬਿਨ੍ਹਾਂ ਉਕਸਾਵੇ ਦੇ ਨੌਜਵਾਨ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਦੇ ਬਾਅਦ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਦੇ ਬਾਅਦ ਲੜਕਾ ਰੇਸਤਰਾਂ 'ਚੋਂ ਭੱਜ ਗਿਆ। ਉਸ ਨੇ ਨੇੜੇ ਦੇ ਇਕ ਪਾਰਕਿੰਗ ਏਰੀਏ 'ਚੋਂ ਇਕ 27 ਸਾਲਾਂ ਨੌਜਵਾਨ ਤੋਂ ਚਾਕੂ ਦੀ ਨੋਕ 'ਤੇ ਐੱਸ.ਯੂ.ਵੀ. ਖੋਹ ਲਈ। ਪੁਲਸ ਨੇ ਰਾਤ ਕਰੀਬ 3:20 ਮਿੰਟ 'ਤੇ ਲੜਕੇ ਨੂੰ ਚੋਰੀ ਦੀ ਕਾਰ ਸਮੇਤ ਸ਼ੇਪਾਰਡ ਐਵੀਨਿਊ ਤੇ ਡੀਪੀਪੀ ਦੇ ਨੇੜੇਓਂ ਗ੍ਰਿਫਤਾਰ ਕਰ ਲਿਆ। ਪਹਿਲਾਂ ਪੁਲਸ ਨੇ ਲੜਕੇ ਨੂੰ ਕਾਰ ਰੋਕਣ ਲਈ ਕਿਹਾ ਸੀ ਪਰ ਲੜਕੇ ਉਨ੍ਹਾਂ ਦੀ ਗੱਲ ਨਾ ਸੁਣੀ ਤੇ ਕਾਰ ਭਜਾ ਲਈ। ਪੁਲਸ ਨੇ ਲੜਕੇ ਦਾ ਪਿੱਛਾ ਕੀਤਾ। ਲੜਕੇ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਇਕ ਹੋਰ ਕਾਰ ਨਾਲ ਟਕਰਾ ਗਈ। ਹਾਲਾਂਕਿ ਇਸ ਟੱਕਰ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਨੇ 17 ਸਾਲਾਂ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਕੈਨੇਡਾ 'ਚ ਬਿਰਧ ਆਸ਼ਰਮ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਜਾਨ 'ਤੇ ਖੇਡ ਬਚਾਈ ਲੋਕਾਂ ਦੀ ਜਾਨ
NEXT STORY