ਸਿਡਨੀ/ ਨਿਊਯਾਰਕ— ਸਾਲ 2017 'ਚ ਇਕ ਅਮਰੀਕੀ ਪੁਲਸ ਅਧਿਕਾਰੀ ਨੇ ਆਸਟ੍ਰੇਲੀਅਨ ਔਰਤ 'ਤੇ ਗੋਲੀ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਮਿਨੀਪੋਲਿਸ ਜਿਊਰੀ ਨੇ ਮੰਗਲਵਾਰ ਨੂੰ ਦੋਸ਼ੀ ਮੁਹੰਮਦ ਨੂਰ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ। ਉਸ 'ਤੇ ਥਰਡ ਡਿਗਰੀ ਕਤਲ ਦਾ ਦੋਸ਼ ਹੈ।

ਜ਼ਿਕਰਯੋਗ ਹੈ ਕਿ ਗੋਲੀ ਮਾਰਨ ਦੀ ਘਟਨਾ ਮਗਰੋਂ ਮਿਡਵੈਸਟਰਨ ਸ਼ਹਿਰ ਦੀ ਪੁਲਸ ਨੇ ਮੁਹੰਮਦ ਨੂਰ ਨੂੰ ਨੌਕਰੀ 'ਚੋਂ ਕੱਢ ਦਿੱਤਾ ਸੀ। ਨੂਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਇਕ ਆਸਟ੍ਰੇਲੀਆਈ ਔਰਤ ਜਸਟਿਨ ਡਾਇਮੰਡ ਨੂੰ ਗੋਲੀ ਮਾਰੀ ਜੋ ਆਪਣੇ ਮੰਗੇਤਰ ਨਾਲ ਵਿਆਹ ਕਰਨ ਲਈ ਅਮਰੀਕਾ ਆਈ ਸੀ। ਉਸ ਨੇ ਕਿਹਾ ਕਿ ਡਾਇਮੰਡ ਨੇ ਉਸ ਨੂੰ ਐਮਰਜੈਂਸੀ ਕਾਲ ਕੀਤੀ ਸੀ ਸ਼ਾਇਦ ਉਸ ਨੂੰ ਡਰ ਸੀ ਕਿ ਉਸ ਦਾ ਕਤਲ ਹੋ ਸਕਦਾ ਹੈ। ਇਸ ਲਈ ਉਸ ਨੇ ਉਸ ਨੂੰ ਬਚਾਉਣ ਲਈ ਗੋਲੀ ਮਾਰੀ ਪਰ ਡਾਇਮੰਡ ਦੀ ਮੌਤ ਹੋ ਗਈ। ਉਸ ਵਲੋਂ ਇਸ ਸਬੰਧੀ ਕੋਈ ਵੀਡੀਓ ਜਾਂ ਆਡੀਓ ਸੰਦੇਸ਼ ਸਬੂਤ ਵਜੋਂ ਪੇਸ਼ ਨਹੀਂ ਕੀਤਾ ਗਿਆ। ਇਸ ਲਈ ਉਹ ਦੋਸ਼ੀ ਠਹਿਰਾਇਆ ਗਿਆ।
ਵਕੀਲਾਂ ਨੇ ਜ਼ੋਰ ਦੇ ਕੇ ਕਿਹਾ ਕਿ ਗੋਲੀ ਚਲਾਉਣਾ ਗਲਤ ਸੀ , ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੂੰ 10 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਲੰਬੇ ਸਮੇਂ ਮਗਰੋਂ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਦ ਪੁਲਸ ਅਧਿਕਾਰੀ ਨੂੰ ਡਿਊਟੀ ਦੌਰਾਨ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੋਵੇ। ਡਾਇਮੰਡ ਦੇ ਪਿਤਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਖੁਸ਼ ਹਨ।
ਅਮਰੀਕਾ 'ਚ ਕੀਤੀ ਗਈ 5G ਨੈੱਟਵਰਕ ਦੀ ਟੈਸਟਿੰਗ, 2Gbps ਦੀ ਮਿਲੀ ਇੰਟਰਨੈੱਟ ਸਪੀਡ
NEXT STORY