ਲਾਹੌਰ (ਵਾਰਤਾ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪੁਲਸ ਨੇ ਸ਼ਨੀਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ 'ਚ ਦਾਖ਼ਲ ਹੋ ਕੇ 20 ਤੋਂ ਵੱਧ ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਖਾਨ ਕਾਰਵਾਈ ਦੇ ਸਮੇਂ ਤੋਸ਼ਾਖਾਨਾ ਕੇਸ ਦੀ ਸੁਣਵਾਈ ਲਈ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਖਾਨ ਨੂੰ ਇੱਕ ਕੇਸ ਵਿੱਚ ਵਾਰੰਟ ਦੇ ਆਧਾਰ ’ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚੋਂ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਹੁਣ ਹੋਇਆ ਇਹ ਖ਼ੁਲਾਸਾ
ਪੰਜਾਬ ਪੁਲਸ ਨੇ ਹਾਲ ਹੀ ਵਿੱਚ ਖਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਸ ਅਤੇ ਪਾਰਟੀ ਵਰਕਰਾਂ ਦਰਮਿਆਨ ਝੜਪਾਂ ਹੋਈਆਂ ਸਨ। ਟੀਵੀ ਨਿਊਜ਼ ਚੈਨਲ ਜੀਓ ਨਿਊਜ਼ ਦੇ ਅਨੁਸਾਰ, ਪੁਲਸ ਨੇ ਖਾਨ ਦੇ ਜ਼ਮਾਨ ਪਾਰਕ ਸਥਿਤ ਰਿਹਾਇਸ਼ 'ਤੇ ਪਾਰਟੀ ਵੱਲੋਂ ਲਗਾਏ ਗਏ ਵਰਕਰਾਂ ਦੇ ਕੈਂਪਾਂ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਨ ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ, ਪੁਲਸ ਨੇ ਕਿਹਾ, “ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਤੁਹਾਨੂੰ ਸਾਰਿਆਂ ਨੂੰ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।' ਜੀਓ ਨਿਊਜ਼ ਦੇ ਅਨੁਸਾਰ, ਪੁਲਸ ਮੁੱਖ ਗੇਟ 'ਤੇ ਬੁਲਡੋਜ਼ਰ ਚਲਾ ਕੇ ਘਰ ਵਿੱਚ ਦਾਖ਼ਲ ਹੋਈ ਅਤੇ ਪੀ.ਟੀ.ਆਈ. ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ 'ਤੇ ਲਟਕੀ 'ਡਿਪੋਰਟੇਸ਼ਨ' ਦੀ ਤਲਵਾਰ, ਕੈਨੇਡਾ ਬੇਸਡ ਫਾਊਂਡੇਸ਼ਨ ਨੇ ਫੜੀ ਸਟੂਡੈਂਟਸ ਦੀ ਬਾਂਹ
ਪੁਲਸ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਰਵਾਈ ਦੇ ਜਵਾਬ ਵਿੱਚ ਖਾਨ ਦੀ ਰਿਹਾਇਸ਼ ਦੇ ਅੰਦਰੋਂ ਸਿੱਧੀ ਗੋਲੀਬਾਰੀ ਅਤੇ ਪੈਟਰੋਲ ਬੰਬਾਂ ਦਾ ਸਾਹਮਣਾ ਕਰਨਾ ਪਿਆ। ਜ਼ਮਾਨ ਪਾਰਕ 'ਚ ਤਲਾਸ਼ੀ ਲੈਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਅਤੇ ਪੀ.ਟੀ.ਆਈ. ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ। ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਮੋਲੋਟੋਵ ਕਾਕਟੇਲ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਦੌਰਾਨ ਖਾਨ ਨੇ ਟਵੀਟ ਕੀਤਾ ਕਿ ਪੁਲਸ ਨੇ ਉਸ ਸਮੇਂ ਕਾਰਵਾਈ ਕੀਤੀ ਜਦੋਂ ਉਨ੍ਹਾਂ ਦੀ ਪਤਨੀ ਬੁਸ਼ਰਾ ਬੇਗਮ ਘਰ ਵਿੱਚ ਇਕੱਲੀ ਸੀ।
ਇਹ ਵੀ ਪੜ੍ਹੋ: ਅਜਬ-ਗਜ਼ਬ: ਗੁਆਂਢਣ ਦਾ ਦਿਲ ਕੱਢ ਕੇ ਆਲੂਆਂ ਨਾਲ ਪਕਾਇਆ, ਫਿਰ ਪਰਿਵਾਰਕ ਮੈਂਬਰਾਂ ਨੂੰ ਖੁਆ ਕੇ ਮਾਰਿਆ
ਖਾਨ ਨੇ ਟਵੀਟ ਕੀਤਾ, “ਪੰਜਾਬ ਪੁਲਸ ਨੇ ਜ਼ਮਾਨ ਪਾਰਕ ਸਥਿਤ ਮੇਰੇ ਘਰ 'ਤੇ ਛਾਪਾ ਮਾਰਿਆ ਹੈ, ਜਿੱਥੇ ਬੁਸ਼ਰਾ ਬੇਗਮ ਇਕੱਲੀ ਹੈ। ਉਹ ਕਿਸ ਕਾਨੂੰਨ ਤਹਿਤ ਅਜਿਹਾ ਕਰ ਰਹੇ ਹਨ? ਇਹ 'ਲੰਡਨ ਯੋਜਨਾ' ਦਾ ਹਿੱਸਾ ਹੈ, ਜਿੱਥੇ ਭਗੌੜੇ ਨਵਾਜ਼ ਸ਼ਰੀਫ ਨੂੰ ਇਕ ਨਿਯੁਕਤੀ 'ਤੇ ਸਹਿਮਤ ਹੋਣ ਦੇ ਬਦਲੇ ਵਿਚ ਸੱਤਾ ਵਿਚ ਲਿਆਉਣ ਲਈ ਵਚਨਬੱਧਤਾ ਜਤਾਈ ਗਈ ਸੀ।' ਕੁਝ ਰਿਪੋਰਟਾਂ ਮੁਤਾਬਕ ਪੁਲਸ ਕਾਰਵਾਈ ਦੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਇਸਲਾਮਾਬਾਦ ਜਾ ਰਹੇ ਸਨ। ਉਨ੍ਹਾਂ ਨੇ ਟਵਿੱਟਰ 'ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਰਸਤੇ 'ਚ ਸੜਕ ਹਾਦਸੇ ਕਾਰਨ ਉਸ ਨੂੰ ਅਦਾਲਤ 'ਚ ਪਹੁੰਚਣ 'ਚ ਦੇਰੀ ਹੋ ਗਈ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ 2 ਸਾਲ ਬਾਅਦ ਫੇਸਬੁੱਕ ਅਤੇ ਯੂਟਿਊਬ 'ਤੇ ਕੀਤੀ ਵਾਪਸੀ, ਲਿਖਿਆ- 'I’M BACK!'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਲੋਚਿਸਤਾਨ 'ਚ ਕਬਾਇਲੀ ਨੇਤਾ ਸਣੇ ਸੱਤ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
NEXT STORY