ਓਸ਼ਾਵਾ- ਕੈਨੇਡਾ ਵਿਚ ਬੀਤੇ ਸ਼ੁੱਕਰਵਾਰ ਤੜਕਸਾਰ ਇਕ ਰਿਸ਼ਤੇਦਾਰ ਨੇ ਓਸ਼ਾਵਾ ਵਿਚ ਰਹਿਣ ਵਾਲੇ ਪਰਿਵਾਰ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਇਕ 50 ਸਾਲਾ ਬੀਬੀ ਜ਼ਖਮੀ ਹੋ ਗਈ ਤੇ ਉਸ ਦੇ ਪਤੀ ਤੇ 3 ਬੱਚਿਆਂ ਦੀ ਮੌਤ ਹੋ ਗਈ। ਜ਼ਖਮੀ ਬੀਬੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਵਲੋਂ ਸਭ ਦੀ ਪਛਾਣ ਸਾਂਝੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਰਿਸ਼ਤੇਦਾਰ 50 ਸਾਲਾ ਲੋਰੇਟਾ ਟਰੇਨੋਰ ਦਾ ਭਰਾ ਸੀ। ਇਸ ਗੋਲੀਬਾਰੀ ਵਿਚ 50 ਸਾਲਾ ਕ੍ਰਿਸ ਟਰੇਨੋਰ, ਉਨ੍ਹਾਂ ਦੇ ਤਿੰਨ ਬੱਚੇ 20 ਸਾਲਾ ਬਰੈਡਲੀ, 15 ਸਾਲਾ ਐਡੇਲੇਡ ਅਤੇ 11 ਸਾਲਾ ਜੋਸਫ ਦੀ ਮੌਤ ਹੋ ਗਈ। ਜ਼ਖਮੀ ਲੋਰੇਟਾ ਜ਼ੇਰੇ ਇਲਾਜ ਵਿਚ ਹੈ। ਇਨ੍ਹਾਂ ਦਾ ਇਕ ਹੋਰ ਪੁੱਤ ਸੈਮ ਇਸ ਗੋਲੀਬਾਰੀ ਵਿਚ ਬਚ ਗਿਆ ਕਿਉਂਕਿ ਜਿਸ ਸਮੇਂ ਗੋਲੀਬਾਰੀ ਹੋਈ, ਉਹ ਯੂਨਵਰਸਿਟੀ ਵਿਚ ਸੀ।
ਪਤੀ-ਪਤਨੀ ਦੋਵੇਂ ਅਧਿਆਪਕ ਸਨ ਤੇ ਸਕੂਲ ਦੇ ਵਿਦਿਆਰਥੀ ਤੇ ਸਟਾਫ ਵਲੋਂ ਭਿੱਜੀਆਂ ਅੱਖਾਂ ਨਾਲ ਕ੍ਰਿਸ ਟਰੇਨੋਰ ਤੇ ਉਨ੍ਹਾਂ ਦੇ 3 ਬੱਚਿਆਂ ਨੂੰ ਅੰਤਿਮ ਵਿਦਾਈ ਦਿੱਤੀ।
ਪਾਰਕਲੈਂਡ ਐਵੇਨਿਊ ਵਿਚ ਵਾਪਰੀ ਇਸ ਘਟਨਾ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ 1.20 ਵਜੇ ਦੇ ਕਰੀਬ ਉਨ੍ਹਾਂ ਨੂੰ ਗੋਲੀਆਂ ਵੱਜਣ ਤੇ ਚੀਕਾਂ ਦੀ ਆਵਾਜ਼ ਸੁਣੀ। ਲੋਕਾਂ ਨੇ ਇਸ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਆਪਣੀ ਭੈਣ ਦੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ੍ਹਣ ਮਗਰੋਂ 48 ਸਾਲਾ ਵਿਨੀਪੈੱਗ ਨਿਵਾਸੀ ਮਿਸ਼ੇਲ ਲਾਪਾ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਉਸ ਦੀ ਵੀ ਮੌਤ ਹੋ ਗਈ।
ਪੁਲਸ ਮੁਤਾਬਕ ਲਾਪਾ ਪਰਿਵਾਰ ਵਿਚ ਬਿਨਾ ਬੁਲਾਇਆ ਮਹਿਮਾਨ ਸੀ ਜੋ ਫੋਰਡ ਪਿਕਅੱਪ ਟਰੱਕ ਰਾਹੀਂ ਇੱਥੇ ਪੁੱਜਾ ਸੀ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਸ ਨੇ ਇਸ ਸਭ ਨੂੰ ਕਿਉਂ ਅੰਜਾਮ ਦਿੱਤਾ।
ਸਵੀਡਨ ’ਚ ਹੋਈ ਹਿੰਸਾ ਪਿੱਛੇ ਸ਼ਰਣਾਰਥੀਆਂ ਦਾ ਹੱਥ, ਕੱਟੜਪੰਥੀ ਸੋਚ ਕਾਰਨ ਦਿੱਲੀ ’ਚ ਵੀ ਹੋਏ ਸਨ ਦੰਗੇ
NEXT STORY