ਨਿਊ ਵੈਸਟਮਿਨਸਟਰ— ਇੱਥੇ ਇਕ ਨੌਜਵਾਨ ਨੂੰ ਸ਼ੁੱਕਰਵਾਰ ਸ਼ਾਮ ਸਮੇਂ ਇਕ ਵਿਅਕਤੀ ਨੇ ਬੇਸਬਾਲ ਦੇ ਬੈਟ ਨਾਲ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਸੀ। ਹੁਣ ਪੁਲਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਨੇ ਇਸ ਦੇ ਦੋਸ਼ੀ ਨੂੰ ਦੇਖਿਆ ਹੈ ਤਾਂ ਉਹ ਪੁਲਸ ਦੀ ਮਦਦ ਕਰਨ। ਸੂਤਰਾਂ ਮੁਤਾਬਕ 4 ਮੁੰਡੇ ਕੰਮ ਤੋਂ ਆਪਣੇ ਘਰ ਵੱਲ ਜਾ ਰਹੇ ਸਨ ਕਿ ਸ਼ਾਮ 8 ਵਜੇ 700 ਬਲਾਕ ਦੀ 20ਵੀਂ ਗਲੀ 'ਚ ਉਨ੍ਹਾਂ 'ਚੋਂ ਇਕ 'ਤੇ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਗੱਡੀ 'ਚ ਬੈਠਾ ਇਹ ਵਿਅਕਤੀ ਬਾਹਰ ਨਿਕਲ ਕੇ ਸਭ ਨੂੰ ਕੁੱਟਦਾ ਇਸ ਤੋਂ ਪਹਿਲਾਂ ਹੀ ਪੁਲਸ ਉੱਥੋਂ ਲੰਘੀ ਅਤੇ ਉਹ ਬਦਮਾਸ਼ ਉੱਥੋਂ ਦੌੜ ਗਿਆ। ਇਸ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਆਸਟ੍ਰੇਲੀਆ ਦੇ ਪੀ. ਐੱਮ. ਟਰਨਬੁੱਲ ਨੇ ਕਿਹਾ, 50 ਸ਼ਰਣਾਰਥੀ ਛੇਤੀ ਜਾਣਗੇ ਅਮਰੀਕਾ
NEXT STORY