ਜੋਹਾਨਸਬਰਗ (ਪੀ.ਟੀ.ਆਈ.): ਦੱਖਣੀ ਅਫ਼ਰੀਕਾ ਦੀਆਂ ਪੁਲਸ ਏਜੰਸੀਆਂ ਕੋਵਿਡ-19 ਦੇ ਪ੍ਰਮੁੱਖ ਖੋਜੀਆਂ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚ ਉਹ ਟੀਮ ਵੀ ਸ਼ਾਮਲ ਹੈ, ਜਿਸ ਨੇ ਸਭ ਤੋਂ ਪਹਿਲਾਂ ਮਹਾਮਾਰੀ ਦੇ ਓਮੀਕਰੋਨ ਵੇਰੀਐਂਟ ਦੀ ਪਛਾਣ ਕੀਤੀ ਸੀ। ਦੱਖਣੀ ਅਫਰੀਕੀ ਪੁਲਸ ਸੇਵਾ ਦੇ ਰਾਸ਼ਟਰੀ ਬੁਲਾਰੇ ਵਿਸ਼ਨੂੰ ਨਾਇਡੂ ਨੇ 'ਸੰਡੇ ਟਾਈਮਜ਼' ਨੂੰ ਦੱਸਿਆ ਕਿ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਦਫਤਰ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿੱਚ ਪ੍ਰੋਫੈਸਰ ਤੁਲੀਓ ਡੀ ਓਲੀਵੀਰਾ ਸਮੇਤ ਕਈ ਪ੍ਰਮੁੱਖ ਕੋਵਿਡ-19 ਖੋਜੀਆਂ ਦਾ ਜ਼ਿਕਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ -ਬ੍ਰਿਟਿਸ਼ PM ਨੇ ਓਮੀਕਰੋਨ ਸਬੰਧੀ 'Tidal Wave' ਦੀ ਦਿੱਤੀ ਚਿਤਾਵਨੀ, ਵਧਾਇਆ ਚਿਤਾਵਨੀ ਪੱਧਰ
ਪ੍ਰੋਫੈਸਰ ਓਲੀਵੀਰਾ ਨੇ ਉਸ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਓਮੀਕਰੋਨ ਵੇਰੀਐਂਟ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਸੀ। ਨਾਇਡੂ ਨੇ ਹਫ਼ਤਾਵਾਰੀ ਮੈਗਜ਼ੀਨ ਨੂੰ ਦੱਸਿਆ ਕਿ ਇਹ ਮਾਮਲਾ ਇਕ ਹਫ਼ਤਾ ਪਹਿਲਾਂ ਸਾਡੇ ਨੋਟਿਸ 'ਚ ਆਇਆ ਸੀ। ਇਸ ਮਾਮਲੇ ਨੂੰ ਪਹਿਲ ਦਿੱਤੀ ਗਈ ਹੈ ਕਿਉਂਕਿ ਸ਼ਿਕਾਇਤਕਰਤਾ ਨੈਸ਼ਨਲ ਕੋਰੋਨਾ ਕਮਾਂਡ ਕੌਂਸਲ ਦੇ ਸਲਾਹਕਾਰ ਹਨ। ਰਾਸ਼ਟਰਪਤੀ ਦੇ ਬੁਲਾਰੇ ਟਾਇਰੋਨ ਸੀਏਲੇ ਨੇ ਪੱਤਰ ਬਾਰੇ ਵੇਰਵੇ ਨਹੀਂ ਦਿੱਤੇ ਪਰ ਕਿਹਾ ਕਿ ਇਸ 'ਤੇ 'ਚਿਤਾਵਨੀ' ਲਿਖਿਆ ਸੀ। ਸਟੈਲਨਬੋਸ਼ ਯੂਨੀਵਰਸਿਟੀ ਨੇ ਦੱਸਿਆ ਕਿ ਉਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪ੍ਰੋਫੈਸਰ ਓਲੀਵੀਰਾ ਇਸ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ। ਯੂਨੀਵਰਸਿਟੀ ਦੇ ਬੁਲਾਰੇ ਮਾਰਟਿਨ ਵਿਲਜੋਏਨ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗਵਾਦਰ ਵਿਰੋਧ: ਇਮਰਾਨ ਖਾਨ ਨੇ ਗੈਰ-ਕਾਨੂੰਨੀ ਮੱਛੀ ਫੜਨ ਵਾਲਿਆਂ ਖ਼ਿਲਾਫ਼ 'ਸਖ਼ਤ ਕਾਰਵਾਈ' ਦਾ ਕੀਤਾ ਵਾਅਦਾ
NEXT STORY