ਬ੍ਰਿਟੇਨ: ਬ੍ਰਿਟੇਨ ਵਿਚ ਇਕ ਪੁਲਸ ਅਧਿਕਾਰੀ ਵੱਲੋਂ 33 ਸਾਲਾ ਮਹਿਲਾ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਫਿਰ ਉਸ ਨਾਲ ਜ਼ਬਰ-ਜਿਨਾਹ ਕਰਨ ਦੇ ਬਾਅਦ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਪੁਲਸ ਅਧਿਕਾਰੀ ਨੇ ਮਹਿਲਾ ਦਾ ਕਤਲ ਕਰਨ ਮਗਰੋਂ ਲਾਸ਼ ਨੂੰ ਸਾੜ੍ਹ ਦਿੱਤਾ। ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਲੋਕਾਂ ਵਿਚ ਪੁਲਸ ਨੂੰ ਲੈ ਕੇ ਨਾਰਾਜ਼ਗੀ ਹੈ। ਉਂਝ ਇਹ ਘਟਨਾ 3-4 ਮਾਰਚ 2021 ਦੀ ਰਾਤ ਨੂੰ ਉਸ ਸਮੇਂ ਵਾਪਰੀ ਸੀ, ਜਦੋਂ ਮਹਿਲਾ ਆਪਣੇ ਦੋਸਤ ਦੇ ਘਰੋਂ ਵਾਪਸ ਆਪਣੇ ਘਰ ਜਾ ਰਹੀ ਸੀ। ਹਾਲਾਂਕਿ ਇਸ ਵਾਰਦਾਤ ਦੀ ਪੂਰੀ ਜਾਣਕਾਰੀ ਹੁਣ ਜਨਤਕ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, 22 ਜ਼ਖ਼ਮੀ
ਇਕ ਅੰਗ੍ਰੇਜੀ ਵੈਬਸਾਈਟ ‘ਦਿ ਸਨ’ ਦੀ ਰਿਪੋਰਟ ਮੁਤਾਬਕ ਮਹਿਲਾ ਦੱਖਣ-ਪੱਛਮੀ ਲੰਡਨ ਦੇ ਕਲੈਫਮ ਕਾਮਨ ਇਲਾਕੇ ਤੋਂ ਪੈਦਲ ਆਪਣੇ ਘਰ ਜਾ ਰਹੀ ਸੀ, ਉਦੋਂ ਦੋਸ਼ੀ ਅਧਿਕਾਰੀ ਨੇ ਉਸ ਨੂੰ ਰੋਕਿਆ ਅਤੇ ਕੋਰੋਨਾ ਨਿਯਮਾਂ ਦੇ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਹੱਥਕੜੀ ਲਗਾਈ ਅਤੇ ਆਪਣੀ ਗੱਡੀ ਵਿਚ ਬਿਠਾ ਕੇ ਆਪਣੇ ਖਾਲ੍ਹੀ ਪਲਾਟ ਵਿਚ ਲੈ ਗਿਆ, ਜਿਥੇ ਉਸ ਨੇ ਜ਼ਬਰ-ਜਿਨਾਹ ਦੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਮਹਿਲਾ ਦਾ ਬੈਲਟ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੇਰੁਜ਼ਗਾਰੀ ਦੀ ਮਾਰ, ਚਪੜਾਸੀ ਦੇ 1 ਅਹੁਦੇ ਲਈ 15 ਲੱਖ ਲੋਕਾਂ ਨੇ ਦਿੱਤੀ ਅਰਜ਼ੀ
ਮਹਿਲਾ ਦੀ ਗੁੰਮਸ਼ੁਦਗੀ ਨੂੰ ਲੈ ਕੇ ਲੰਡਨ ਵਿਚ ਕਾਫ਼ੀ ਹੰਗਾਮਾ ਹੋਇਆ ਸੀ। ਮੀਡੀਆ ਦੇ ਦਬਾਅ ਕਾਰਨ ਪੁਲਸ ਉਸ ਨੂੰ ਲੱਭਣ ਵਿਚ ਲੱਗੀ ਹੋਈ ਸੀ। ਉਦੋਂ ਜਾਂਚ ਟੀਮ ਨੂੰ ਦੋਸ਼ੀ ਪੁਲਸ ਅਧਿਕਾਰੀ ਬਾਰੇ ਕੁੱਝ ਜਾਣਕਾਰੀ ਮਿਲੀ, ਜਿਸ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਹਿਲਾ ਦੀ ਲਾਸ਼ ਪੁਲਸ ਨੂੰ ਸੜੀ ਹਾਲਤ ਵਿਚ ਦੋਸ਼ੀ ਦੇ ਖਾਲ੍ਹੀ ਪਲਾਟ ਵਿਚੋਂ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਉਸ ਦੇ ਨੈਕਲੈਸ ਅਤੇ ਸੋਨੇ ਦੀਆਂ ਵਾਲੀਆਂ ਤੋਂ ਹੋਈ। ਅਧਿਕਾਰੀ ਨੇ ਉਸ ਦਿਨ ਆਪਣੇ ਪਰਿਵਾਰ ਵਾਲਿਆਂ ਨਾਲ ਝੂਠ ਬੋਲਿਆ ਸੀ ਕਿ ਉਹ ਨਾਈਟ ਡਿਊਟੀ ਕਰ ਰਿਹਾ ਹੈ। ਜਦੋਂਕਿ ਅਸਲ ਵਿਚ ਉਹ ਆਫ ਡਿਊਟੀ ’ਤੇ ਸੀ। ਪੁਲਸ ਮੁਤਾਬਕ ਦੋਸ਼ੀ ਨੇ ਪੁੱਛਗਿੱਛ ਦੌਰਾਨ ਕਈ ਕਹਾਣੀਆਂ ਸੁਣਾਈਆਂ। ਆਖ਼ਿਰ ਵਿਚ ਦੋਸ਼ੀ ਅਧਿਕਾਰੀ ਨੇ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਦੱਸਿਆ ਕਿ ਉਸ ਨੇ ਮਹਿਲਾ ਨਾਲ ਜ਼ਬਰ-ਜਿਨਾਹ ਕਰਨ ਦੇ ਬਾਅਦ ਪੁਲਸ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਦਿੱਤਾ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ’ਚ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਤਾਲਿਬਾਨ ਨੇ ਫਿਰ ਬਣਾਇਆ ਨਿਸ਼ਾਨਾ, ਹਵਾਈ ਫਾਇਰਿੰਗ ਵੀ ਕੀਤੀ
NEXT STORY