ਵਿਲਮਿੰਗਟਨ - ਅਮਰੀਕਾ ਦੇ ਵਿਲਮਿੰਗਟਨ ਸ਼ਹਿਰ ’ਚ ਮੋਟਰ ਵਾਹਨ ਵਿਭਾਗ (ਡੀ. ਐੱਮ. ਵੀ.) ਦੇ ਅੰਦਰ ਇਕ ਬੰਦੂਕਧਾਰੀ ਨੇ ਡੇਲਾਵੇਅਰ ਸੂਬੇ ਦੇ ਪੁਲਸ ਮੁਲਾਜ਼ਮ ਦਾ ਮੰਗਲਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਬੰਦੂਕਧਾਰੀ ਨੇ ਪਹਿਲਾਂ ਪੁਲਸ ਮੁਲਾਜ਼ਮ ਨੂੰ ਗੋਲੀ ਮਾਰੀ, ਜਿਸ ਤੋਂ ਬਾਅਦ ਜ਼ਖਮੀ ਮੁਲਾਜ਼ਮ ਨੇ ਨੇੜੇ ਖੜ੍ਹੇ ਇਕ ਕਰਮਚਾਰੀ ਨੂੰ ਸੁਰੱਖਿਅਤ ਥਾਂ ਵੱਲ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਹਮਲਾਵਰ ਨੇ ਉਸ ’ਤੇ ਦੁਬਾਰਾ ਗੋਲੀ ਚਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਕ ਹੋਰ ਪੁਲਸ ਅਧਿਕਾਰੀ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਅਮਰੀਕਾ ’ਚ ਨਰਸਿੰਗ ਹੋਮ ’ਚ ਧਮਾਕਾ, 2 ਦੀ ਮੌਤ
NEXT STORY