ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਅਰਕਨਸਾਸ ਦੇ ਇਕ ਸ਼ਹਿਰ ਦੇ ਪੁਲਸ ਮੁਖੀ ਨੇ ਡੈਮੋਕ੍ਰੇਟਸ ਨੂੰ ਨਿਸ਼ਾਨਾ ਬਣਾਉਂਦਿਆਂ ਆਨਲਾਈਨ ਹਿੰਸਕ ਧਮਕੀਆਂ ਪੋਸਟ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਮਾਰਸ਼ਲ ਦੇ ਮੇਅਰ ਕੇਵਿਨ ਇਲੀਅਟ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਮੁਖੀ ਲਾਂਗ ਹੋਲੈਂਡ ਨੇ ਤੁਰੰਤ ਅਸਤੀਫ਼ਾ ਦੇ ਦਿੱਤਾ ਹੈ।
ਇਲੀਅਟ ਨੇ ਹੋਲੈਂਡ ਦੀਆਂ ਪੋਸਟਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਤਾੜਨਾ ਤੋਂ ਕਿਸੇ ਨਾਲ ਧੱਕੇਸ਼ਾਹੀ ਜਾਂ ਹਿੰਸਾ ਦੀਆਂ ਧਮਕੀਆਂ ਦਾ ਸਮਰਥਨ ਨਹੀਂ ਕਰਦੀ ਹੈ।
ਅਨਕਨਸਾਸ ਦੇ ਡੈਮੋਕ੍ਰੇਟ-ਗਜ਼ਟ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹੈ ਕਿ ਪੁਲਸ ਅਧਿਕਾਰੀ ਹੋਲੈਂਡ ਨੇ ਟਵਿੱਟਰ ਵਰਗੀ ਇਕ ਸ਼ੋਸ਼ਲ ਸਾਈਟ ਪਾਰਲਰ ਉੱਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਅਤੇ ਹਾਲੈਂਡ ਨੇ ਆਪਣੀਆਂ ਪੋਸਟਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਬੁਨਿਆਦ ਦੋਸ਼ਾਂ ਦਾ ਪੱਖ ਪੂਰਦਿਆਂ ਕਿਹਾ ਕਿ ਚੋਣ ਨਿਰਪੱਖ ਨਹੀਂ ਸੀ ਅਤੇ ਗੈਰ-ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਗਈ ਸੀ।
ਆਨਲਾਈਨ ਪੋਸਟਾਂ ਵਿਚ ਇਸ ਅਫ਼ਸਰ ਡੈਮੋਕ੍ਰੇਟ ਨੇਤਾਵਾਂ ਉੱਪਰ ਜੰਮ ਕੇ ਆਪਣੀ ਭੜਾਸ ਕੱਢੀ ਅਤੇ ਹਿੰਸਕ ਕਾਰਵਾਈਆਂ ਕਰਨ ਲਈ ਵੀ ਕਿਹਾ ਸੀ। ਮੇਅਰ ਐਲੀਅਟ ਅਨੁਸਾਰ ਹੋਲੈਂਡ ਪਿਛਲੇ ਦੋ ਸਾਲਾਂ ਤੋਂ ਮਾਰਸ਼ਲ, ਵਿੱਚ ਪੁਲਿਸ ਮੁਖੀ ਰਿਹਾ ਹੈ। ਇਸਦੇ ਨਾਲ ਹੀ ਹੋਲੈਂਡ ਅਰਕਨਸਾਸ ਦੇ ਬਹੁਤ ਸਾਰੇ ਪੁਲਸ ਮੁਖੀਆਂ ਅਤੇ ਸ਼ੈਰਿਫਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਕੋਰੋਨਾਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਫੇਸ ਮਾਸਕ ਦੀ ਜ਼ਰੂਰਤ ਦਾ ਸਮਰਥਨ ਨਹੀਂ ਕੀਤਾ ਸੀ।
ਯੂਕੇ: ਹਫਤਾਵਾਰੀ ਕੋਰੋਨਾਵਾਇਰਸ ਮੌਤਾਂ ਦੀ ਗਿਣਤੀ ਪਹਿਲੀ ਵਾਰ 1000 ਤੋਂ ਪਾਰ
NEXT STORY