ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਦੇ ਰਾਜਨੀਤਿਕ ਤਣਾਅ ਦਾ ਅਸਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਅਰਥਿਕ ਸੰਬੰਧਾਂ 'ਤੇ ਵੀ ਪੈ ਸਕਦਾ ਹੈ। ਭਾਵੇਂ ਇਹ ਅਸਰ ਇਕਦਮ ਨਾ ਹੋਵੇ, ਪਰ ਜੇਕਰ ਇਹ ਵਿਵਾਦ ਲੰਮੇ ਸਮੇਂ ਤੱਕ ਚੱਲਿਆ ਤਾਂ ਵਪਾਰ 'ਤੇ ਇਸ ਦਾ ਨਕਾਰਾਤਮਕ ਅਸਰ ਦੇਖਣ ਨੂੰ ਮਿਲੇਗਾ। ਰਾਜਨੀਤਿਕ ਕਾਰਣਾਂ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂਆਤੀ ਵਪਾਰ ਸਮਝੌਤੇ ਦੀ ਗੱਲਬਾਤ ਵੀ ਰੱਦ ਹੋ ਚੁੱਕੀ ਹੈ ਜੋ ਕਿ ਅੰਤਿਮ ਪੜਾਅ 'ਚ ਸੀ। ਇਸ ਸਮਝੌਤੇ ਦੀ ਇਸ ਸਾਲ ਦੇ ਖ਼ਤਮ ਹੋਣ ਤੱਕ ਫਾਈਨਲ ਹੋ ਜਾਣ ਦੀ ਉਮੀਦ ਸੀ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਕੈਨੇਡਾ ਨਾਲ ਭਾਰਤ ਦਾ ਕੁੱਲ ਵਪਾਰ 1 ਫ਼ੀਸਦੀ ਤੋਂ ਘੱਟ ਹੈ। ਵਿੱਤੀ ਸਾਲ 2023 ਦੌਰਾਨ ਕੈਨੇਡਾ ਨੂੰ ਭਾਰਤ ਤੋਂ 4.11 ਅਰਬ ਡਾਲਰ ਦਾ ਨਿਰਯਾਤ ਸੀ, ਜੋ 2022 ਦੇ ਵਿੱਤੀ ਸਾਲ ਦੇ 3.76 ਅਰਬ ਡਾਲਰ ਤੋਂ ਵੱਧ ਹੈ। ਭਾਰਤ ਤੋਂ ਕੈਨੇਡਾ ਭੇਜੀਆਂ ਜਾਣ ਵਾਲੇ ਪ੍ਰਮੁੱਖ ਨਿਰਯਾਤ 'ਚ ਦਵਾਈਆਂ, ਹੀਰੇ, ਰਸਾਇਣ, ਗਹਿਣੇ, ਇੰਜੀਨੀਅਰਿੰਗ ਦਾ ਸਾਮਾਨ, ਚੌਲ, ਇਲੈਕਟ੍ਰਾਨਿਕ ਉਪਕਰਨ ਆਦਿ ਸ਼ਾਮਲ ਹਨ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਸੰਗਠਨ ਦੇ ਸੀ.ਈ.ਓ. ਅਜੈ ਸਹਾਏ ਨੇ ਕਿਹਾ, 'ਵਪਾਰ 'ਤੇ ਸ਼ਾਇਦ ਕੋਈ ਅਸਰ ਇਕਦਮ ਨਹੀਂ ਦਿਖੇਗਾ। ਪਰ ਜੇਕਰ ਕੋਈ ਅਸਰ ਹੁੰਦਾ ਵੀ ਹੈ ਤਾਂ ਦੇਸ਼ ਦੇ ਹਿੱਤ ਲਈ ਵਪਾਰ ਵੱਲ ਧਿਆਨ ਦੇਣਾ ਪਵੇਗਾ।'
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ
ਲਗਾਤਾਰ ਵਧਦੀ ਹੋਈ ਆਬਾਦੀ ਕਾਰਨ ਕੈਨੇਡਾ 'ਚ ਭਾਰਤੀਆਂ ਦੀ ਹਿੱਸੇਦਾਰੀ ਵੀ ਵਧਦੀ ਜਾ ਰਹੀ ਹੈ। ਦੇਸ਼ ਦੀ ਕੁੱਲ ਆਬਾਦੀ ਦਾ 5 ਫ਼ੀਸਦੀ ਹਿੱਸਾ ਭਾਰਤੀ ਆਬਾਦੀ ਦਾ ਹੈ, ਜੋ 2011 'ਚ 4 ਫ਼ੀਸਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੀ ਕੁੱਲ ਆਬਾਦੀ 'ਚ ਭਾਰਤੀਆਂ ਦੀ ਹਿੱਸੇਦਾਰੀ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਮਦਦ ਮਿਲਦੀ ਹੈ। ਅਤੇ ਇਸੇ ਕਾਰਨ ਭਾਰਤ 'ਚ ਕੈਨੇਡਾ ਤੋਂ ਕਾਫ਼ੀ ਮਾਤਰਾ 'ਚ ਪੈਸਾ ਆਉਂਦਾ ਹੈ। ਭਾਰਤ 'ਚ ਲਗਭਗ 4 ਅਰਬ ਡਾਲਰ ਕੈਨੇਡਾ ਤੋਂ ਆਉਂਦਾ ਹੈ ਜੋ ਕਿ ਜਰਮਨੀ, ਇਟਲੀ, ਫਿਲੀਪੀਂਸ ਵਰਗੇ ਦੇਸ਼ਾਂ ਤੋਂ ਵੱਧ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੂਡੋ ਦੇ ਬਿਆਨ ਨਾਲ ਚਰਚਾ ’ਚ ਖਾਲਿਸਤਾਨ ਦਾ ਮੁੱਦਾ, ਕੈਨੇਡਾ ਦੇ ਹਿੰਦੂਆਂ ਨੇ ਸ਼ੁਰੂ ਕੀਤਾ ਗੁਰਪਤਵੰਤ ਪੰਨੂ ਦਾ ਵਿਰੋਧ
NEXT STORY