ਵਾਸ਼ਿੰਗਟਨ (ਸਪੁਤਨਿਕ): ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਚੀਨ ਸਰਕਾਰ ਦੇ ਅਧਿਕਾਰੀਆਂ ਨਾਲ ਹਵਾਈ ਵਿਚ ਆਯੋਜਿਤ ਬੈਠਕ ਵਿਚ ਸ਼ਾਮਲ ਹੋਣਗੇ। ਪੋਲਿਟਿਕੋ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੈਠਕ ਦੀ ਰੂਪਰੇਖਾ ਨੂੰ ਅਜੇ ਆਖਰੀ ਰੂਪ ਦਿੱਤਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਤੇ ਅਮਰੀਕਾ ਸਥਿਤ ਚੀਨ ਦੇ ਦੂਤਘਰ ਨੇ ਹਾਲਾਂਕਿ ਇਸ ਰਿਪੋਰਟ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਬਹੁਤ ਖਟਾਸ ਆਈ ਹੈ। ਅਮਰੀਕਾ ਨੇ ਚੀਨ 'ਤੇ ਗਲਤ ਵਪਾਰ ਗਤੀਵਿਧੀਆਂ ਤੇ ਉਸ ਦੇ ਕੁਝ ਖੇਤਰਾਂ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੇ ਹਾਂਗਕਾਂਗ ਦੇ ਮਾਮਲਿਆਂ ਵਿਚ ਦਖਲ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ ਤੇ ਅਮਰੀਕਾ ਵਲੋਂ ਅੰਤਰਰਾਸ਼ਟਰੀ ਕਾਨੂੰਨ ਦੇ ਉਲੰਘਣਾਂ ਦਾ ਜ਼ਿਕਰ ਕੀਤਾ ਹੈ।
ਓਂਟਾਰੀਓ ਦੇ ਲੋਕਾਂ ਨੂੰ ਰਾਹਤ, ਇਨ੍ਹਾਂ ਨਿਯਮਾਂ 'ਚ ਮਿਲੀ ਵੱਡੀ ਢਿੱਲ
NEXT STORY