ਕੰਧਾਰ (ਭਾਸ਼ਾ)- ਦੱਖਣੀ ਸ਼ਹਿਰ ਕੰਧਾਰ ਵਿਚ ਲੰਬੇ ਸਮੇਂ ਤੋਂ ਖਾਲੀ ਪਏ ਫੌਜੀ ਕੰਪਲੈਕਸ ਵਿਚ ਰਹਿਣ ਵਾਲੇ ਗਰੀਬ ਅਫਗਾਨਾਂ ਦਾ ਕਹਿਣਾ ਹੈ ਕਿ ਉਹ ਤਾਲਿਬਾਨ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ’ਚੋਂ ਨਿਕਲਣ ਦੇ ਹੁਕਮ ਨਾਲ ਤਬਾਹ ਹੋ ਗਏ ਹਨ। ਇਸ ਹੁਕਮ ਖਿਲਾਫ ਸੈਂਕੜੇ ਅਫਗਾਨਾਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਉਹ ਕਿੱਥੇ ਜਾਣਗੇ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇੱਥੇ ਵਸਣ ਲਈ ਸਾਲਾਂ ਪਹਿਲਾਂ ਸਾਬਕਾ ਅਫਗਾਨ ਫੌਜੀਆਂ ਨੂੰ ਪੈਸੇ ਦਿੱਤੇ ਸਨ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੂੰ ਵੱਡੀ ਚੁਣੌਤੀ, ਪੰਜਸ਼ੀਰ ਦੇ ਸ਼ੇਰਾਂ ਨੇ ਬਣਾਈ ਬਰਾਬਰ ਸਰਕਾਰ
ਪ੍ਰਦਰਸ਼ਨ ਤੋਂ ਬਾਅਦ ਤਾਲਿਬਾਨ ਕੰਪਲੈਕਸ ਵਿਚ ਆਇਆ ਅਤੇ ਉਨ੍ਹਾਂ ਨੂੰ ਕੰਪਲੈਕਸ ਛੱਡ ਕੇ ਜਾਣ ਲਈ ਦੁਬਾਰਾ ਮਜ਼ਬੂਰ ਕੀਤਾ। ਉਨ੍ਹਾਂ ਵਿਚੋਂ ਕਈ ਲੋਕ ਕਿਥੇ ਹਨ, ਇਸਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ। ਤਾਲਿਬਾਨ ਨੇ ਕੰਪਲੈਕਸ ਵਿਚ ਰਹਿ ਰਹੇ 2500 ਪਰਿਵਾਰਾਂ ਨੂੰ ਆਪਣਾ ਘਰ ਅਤੇ ਸਾਰਾ ਸਾਮਾਨ ਛੱਡ ਕੇ ਜਾਣ ਦਾ ਹੁਕਮ ਇਸ ਲਈ ਦਿੱਤਾ ਤਾਂ ਜੋ ਤਾਲਿਬਾਨ ਲੜਾਕੇ ਉਥੇ ਆ ਕੇ ਰਹਿ ਸਕਣ।
ਕੈਨੇਡਾ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, ਨਵੇਂ ਮਾਮਲੇ ਆਏ ਸਾਹਮਣੇ
NEXT STORY