ਇੰਟਰਨੈਸ਼ਨਲ ਡੈਸਕ (ਬਿਊਰੋ): ਨਵੀਂ ਦਿੱਲੀ ਵਿਚ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਨੂੰ ਹੁਣ ਅੰਤਰਰਾਸ਼ਟਰੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨ ਦੇ ਵਿਰੋਧ ਵਿਚ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨੀ 'ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ। ਅਮਰੀਕੀ ਪੋਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ਹੈ। ਜ਼ਿਕਰਯੋਗ ਹੈ ਕਿ ਜਲਵਾਯੂ ਤਬਦੀਲੀ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰ ਕੇ ਉਹਨਾਂ ਦੇ ਅੰਦੋਲਨ ਨੂੰ ਗਲੋਬਲ ਬਣਾ ਦਿੱਤਾ ਹੈ।
ਰਿਹਾਨਾ ਨੇ ਦਿੱਤਾ ਸਮਰਥਨ
ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ। ਰਿਹਾਨਾ ਨੇ ਟਵਿੱਟਰ 'ਤੇ ਇਕ ਨਿਊਜ਼ ਸ਼ੇਅਰ ਕੀਤੀ ਹੈ ਜਿਸ ਵਿਚ ਕਿਸਾਨ ਅੰਦੋਲਨ ਕਾਰਨ ਪ੍ਰਭਾਵਿਤ ਇੰਟਰਨੈੱਟ ਸੇਵਾ ਦਾ ਜ਼ਿਕਰ ਹੈ। ਲੇਖ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਜਦੋਂ ਰਿਹਾਨਾ ਨੂੰ ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਬਾਰੇ ਪਤਾ ਚੱਲਿਆ ਤਾਂ ਉਹ ਵੀ ਚੁੱਪ ਨਹੀਂ ਰਹਿ ਸਕੀ।
ਰਿਹਾਨਾ ਨੇ ਖ਼ਬਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਕਿ ਅਸੀਂ ਇਸ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ ਹਾਂ। ਰਿਹਾਨਾ ਦੇ ਟਵੀਟ ਮਗਰੋਂ ਅੰਤਰਰਾਸ਼ਟਰੀ ਸੰਸਥਾ ਹਿਊਮਨ ਰਾਈਟ ਵਾਚ, ਇੰਟਰਨੈਸ਼ਨਲ ਇੰਟਰਨੈੱਟ ਰਾਈਟਸ ਨਾਲ ਜੁੜੀਆਂ ਸੰਸਥਾ, ਅਮਰੀਕੀ ਮਾਡਲ ਅਮਾਂਡਾ ਸਮੇਤ ਕਈ ਮਸ਼ਹੂਰ ਸੰਸਥਾਵਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਉਤਰੀਆਂ ਹਨ। ਰਿਹਾਨਾ ਦੇ ਟਵੀਟ ਮਗਰੋਂ ਅਦਾਕਾਰ ਕੰਗਨਾ ਰਣੌਤ ਨੇ ਉਹਨਾਂ ਵੱਲੋਂ ਕੀਤੇ ਸਮਰਥਨ 'ਤੇ ਵਿਰੋਧ ਜ਼ਾਹਰ ਕੀਤਾ ਸੀ।
ਨੋਟ- ਪੌਪ ਸਟਾਰ ਰਿਹਾਨਾ ਵੱਲੋਂ ਕਿਸਾਨ ਅੰਦੋਲਨ ਨੂੰ ਦਿੱਤੇ ਸਮਰਥਨ 'ਤੇ ਕੁਮੈਂਟ ਕਰ ਦਿਓ ਰਾਏ।
ਗੁਆਂਢੀਆਂ ਨੂੰ ਧਮਕਾਉਣ ਦੀਆਂ ਬੀਜਿੰਗ ਦੀਆਂ ਕੋਸ਼ਿਸ਼ਾਂ ਨਾਲ USA ਚਿੰਤਿਤ : ਵ੍ਹਾਈਟ ਹਾਊਸ
NEXT STORY