ਵੈਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਵੈਟਿਕਨ ਕਰਮਚਾਰੀਆਂ ਤੇ ਵਿਦੇਸ਼ 'ਚ 'ਹੋਲੀ ਸੀਅ' (ਪੋਪ) ਦੇ ਦੂਤਾਂ ਲਈ ਯੌਨ ਸ਼ੋਸ਼ਣ 'ਤੇ ਇਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਤੁਰੰਤ ਵੈਟਿਕਨ ਪ੍ਰੋਸੀਕਿਊਟਰਸ ਨੂੰ ਜਾਣਕਾਰੀ ਦੇਣ ਦੀ ਲੋੜ ਹੋਵੇਗੀ।
ਇਸ ਨਵੀਂ ਵਿਵਸਥਾ ਨੂੰ ਦੁਨੀਆ ਭਰ 'ਚ ਕੈਥੋਲਿਕ ਚਰਚ ਲਈ ਇਕ 'ਮਾਡਲ' ਬਣਾਉਣ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਵੈਟਿਕਨ ਨੇ ਯੌਨ ਅਪਰਾਧੀਆਂ ਦੇ ਦੋਸ਼ਾਂ ਦੀ ਰਿਪੋਰਟਿੰਗ ਗੈਰ-ਫੌਜੀ ਅਧਿਕਾਰੀਆਂ ਨੂੰ ਨਹੀਂ ਦੇਣ ਦੀ ਸਥਿਤੀ 'ਚ ਜੁਰਮਾਨਾ ਜਾਂ ਜੇਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ। ਫ੍ਰਾਂਸਿਸ ਨੇ ਬਾਲ ਸੁਰੱਖਿਆ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਾਦਰੀਆਂ ਵਲੋਂ ਯੌਨ ਸ਼ੋਸ਼ਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਖਬਰਾਂ 'ਚ ਇਹ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਅੱਤਿਆਚਾਰੀ ਪਾਦਰੀਆਂ ਤੋਂ ਬਚਾਉਣ ਲਈ ਕੈਥੋਲਿਕ ਚਰਚ ਕੋਲ ਨੀਤੀ ਨਹੀਂ ਹੈ।
ਲੰਡਨ : ਨੀਰਵ ਮੋਦੀ ਖਿਲਾਫ ਸੁਣਵਾਈ ਜਾਰੀ, ਜਾਂਚ ਅਧਿਕਾਰੀ ਟਰਾਂਸਫਰ
NEXT STORY