ਲੰਡਨ– ਰੋਮਾਨੀਆ ਦੀ ਆਪਣੀ ਯਾਤਰਾ ਦੌਰਾਨ ਪੋਪ ਫਰਾਂਸਿਸ ਨੇ ਕੈਥੋਲਿਕ ਚਰਚ ਵਲੋਂ ਰੋਮਾ ਭਾਈਚਾਰੇ ਤੋਂ ਭੇਦਭਾਵ ਲਈ ਮੁਆਫੀ ਮੰਗੀ ਹੈ। ਰੋਮਾ ਭਾਈਚਾਰੇ ਨੂੰ ਜਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ, ਉਹ ਇਤਿਹਾਸਕ ਹਨ। ਦੌਰੇ ਦੇ ਆਖਰੀ ਦਿਨ ਬਿਸ਼ਪ ਨੇ ਰੋਮਾ ਤੋਂ ਇਤਿਹਾਸ ਦੀ ਹਰ ਉਸ ਘਟਨਾ ਲਈ ਮੁਆਫੀ ਮੰਗੀ, ਜਦੋਂ ਉਨ੍ਹਾਂ ਨਾਲ ਭੇਦਭਾਵ ਜਾਂ ਦੁਰਵਿਵਹਾਰ ਕੀਤਾ ਗਿਆ ਜਾਂ ਗਲਤ ਨਜ਼ਰ ਨਾਲ ਦੇਖਿਆ ਗਿਆ।
ਰੋਮਾ ਭਾਈਚਾਰੇ ਨੂੰ ਯੂਰਪ ’ਚ ਸਦੀਆਂ ਤੋਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਮੰਨਿਆ ਜਾਂਦਾ ਹੈ ਕਿ ਹੋਲੋਕਾਸਟ ਦੇ ਸਮੇਂ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਅੱਜ ਕਲ ਰੋਮਾ ਲੋਕ ਮੁੱਖ ਤੌਰ ’ਤੇ ਦੱਖਣੀ ਅਤੇ ਮੱਧ ਯੂਰਪ ’ਚ ਰਹਿੰਦੇ ਹਨ ਅਤੇ ਰੋਮਾਨੀਆ ਦੀ ਕੁੱਲ ਜਨਸੰਖਿਆ ਦਾ 10 ਫੀਸਦੀ ਹੈ। ਉਨ੍ਹਾਂ ਨੂੰ ਸ਼ਿਕਾਇਤ ਹੈ ਕਿ ਭੇਦਭਾਵ ਕਾਰਨ ਉਨ੍ਹਾਂ ਨੂੰ ਕੰਮ ਹਾਸਲ ਕਰਨ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਲੋਕ ਗਰੀਬੀ ’ਚ ਰਹਿੰਦੇ ਹਨ।
ਅਮਰੀਕਾ 'ਚ 31 ਅਗਸਤ ਨੂੰ ਮਨਾਇਆ ਜਾਵੇਗਾ 550ਵਾਂ ਪ੍ਰਕਾਸ਼ ਪੁਰਬ
NEXT STORY